ਆਟੋ ਡਰਾਈਵਰ ਨਾਲ ਦੌੜੀ ਕਰੋੜਪਤੀ ਦੀ ਪਤਨੀ, ਲੱਖਾਂ ਰੁਪਏ ਲੈ ਕੇ ਹੋਈ ਘਰੋਂ ਫਰਾਰ

Wednesday, Oct 27, 2021 - 04:09 PM (IST)

ਆਟੋ ਡਰਾਈਵਰ ਨਾਲ ਦੌੜੀ ਕਰੋੜਪਤੀ ਦੀ ਪਤਨੀ, ਲੱਖਾਂ ਰੁਪਏ ਲੈ ਕੇ ਹੋਈ ਘਰੋਂ ਫਰਾਰ

ਇੰਦੌਰ- ਮੱਧ ਪ੍ਰਦੇਸ਼ ਦੀ ਇੰਦੌਰ ’ਚ ਅਜਿਹੀ ਪ੍ਰੇਮ ਕਹਾਣੀ ਸਾਹਮਣੇ ਆਈ ਹੈ ਜਿਸ ਨੂੰ ਪੜ੍ਹੋਗੇ ਤਾਂ ਤੁਸੀਂ ਹੈਰਾਨ ਰਹਿ ਜਾਵੋਗੇ। ਇੱਥੇ ਇਕ 45 ਸਾਲਾ ਜਨਾਨੀ ਆਪਣੇ ਪ੍ਰੇਮੀ ਨਾਲ ਦੌੜ ਗਈ। ਉਸ ਦਾ ਪ੍ਰੇਮੀ ਉਮਰ ’ਚ ਨਾ ਸਿਰਫ਼ ਉਸ ਤੋਂ ਛੋਟਾ ਹੈ ਸਗੋਂ ਇਕ ਆਟੋ ਰਿਕਸ਼ਾ ਚਲਾਉਂਦਾ ਹੈ। ਜਨਾਨੀ ਅਮੀਰ ਘਰ ਤੋਂ ਹੈ। ਇਹ ਘਟਨਾ ਇੰਦੌਰ ਦੇ ਖਜ਼ਰਾਨਾ ਖੇਤਰ ਦੀ ਹੈ। ਜਨਾਨੀ ਆਪਣੇ ਘਰੋਂ 47 ਲੱਖ ਰੁਪਏ ਅਤੇ ਬੇਸ਼ਕੀਮਤੀ ਗਹਿਣੇ ਵੀ ਲੈ ਕੇ ਗਈ ਹੈ। ਜਨਾਨੀ ਅਤੇ ਉਸ ਦਾ ਪ੍ਰੇਮੀ ਦਾ ਮੋਬਾਇਲ ਵੀ ਬੰਦ ਹੈ। ਜਨਾਨੀ ਨੂੰ ਘਰੋਂ ਗਾਇਬ ਹੋਏ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਉਸ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਜਨਾਨੀ ਦੇ ਪਤੀ ਨੇ ਥਾਣੇ ’ਚ ਮਾਮਲਾ ਦਰਜ ਕਰਵਾਇਆ। ਇਸ ਦੇ ਬਾਅਦ ਤੋਂ ਪੁਲਸ ਜਨਾਨੀ ਦੀ ਭਾਲ ’ਚ ਜੁਟੀ ਹੋਈ ਹੈ। ਹਾਲਾਂਕਿ ਉਸ ਬਾਰੇ ਕੋਈ ਸੂਚਨਾ ਨਹੀਂ ਮਿਲ ਪਾ ਰਹੀ ਹੈ।

ਇਹ ਵੀ ਪੜ੍ਹੋ : ਵਿਆਹ ਦੇ 4 ਦਿਨਾਂ ਬਾਅਦ ਲਾੜੀ ਗਹਿਣੇ-ਨਕਦੀ ਲੈ ਕੇ ਪ੍ਰੇਮੀ ਨਾਲ ਹੋਈ ਫ਼ਰਾਰ

ਜਾਣਕਾਰੀ ਅਨੁਸਾਰ ਜਨਾਨੀ ਦਾ ਸਹੁਰਾ ਅਤੇ ਪੇਕਾ ਪਰਿਵਾਰ ਕਾਫ਼ੀ ਅਮੀਰ ਹਨ। ਇਨ੍ਹਾਂ ਦੇ ਪਰਿਵਾਰ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ। ਜਿਸ ਆਟੋ ਡਰਾਈਵਰ ਨਾਲ ਜਨਾਨੀ ਦਾ ਅਫੇਅਰ ਸੀ, ਉਸ ਦਾ ਨਾਮ ਇਮਰਾਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਉਸ ਦਾ ਇਸ ਰਿਕਸ਼ਾ ਚਾਲਕ ਨਾਲ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਥਾਨਕ ਰਿਪੋਰਟਾਂ ਅਨੁਸਾਰ ਜਨਾਨੀ ਦੇ ਸਹੁਰੇ ਘਰ ਹਾਲ ਹੀ ’ਚ ਜ਼ਮੀਨ ਦਾ ਸੌਦਾ ਹੋਇਆ ਸੀ। ਇਸ ਦਾ ਪੈਸਾ ਘਰ ’ਚ ਰੱਖਿਆ ਹੋਇਆ ਸੀ। ਇਸ ਦਾ ਪੈਸਾ ਘਰ ’ਚ ਰੱਖਿਆ ਹੋਇਆ ਸੀ। ਇਹੀ ਪੈਸਾ ਲੈ ਕੇ ਜਨਾਨੀ ਆਪਣੇ ਪ੍ਰੇਮੀ ਨਾਲ ਦੌੜੀ ਹੈ।

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News