ਮਿਡ-ਡੇ-ਮੀਲ ''ਚ ਮਿਲਿਆ ਮਰਿਆ ਹੋਇਆ ਸੱਪ, 60 ਬੱਚੇ ਹੋਏ ਬੀਮਾਰ
Friday, Jul 24, 2026 - 12:07 PM (IST)
ਖਗੜੀਆ- ਬਿਹਾਰ ਦੇ ਖਗੜੀਆ ਜ਼ਿਲ੍ਹੇ 'ਚ ਮਿਡ-ਡੇ-ਮੀਲ ਖਾਣੇ 'ਚ ਮਰਿਆ ਹੋਇਆ ਸੱਪ ਮਿਲਣ ਨਾਲ ਹੜਕੰਪ ਮਚ ਗਿਆ। ਹਾਲ ਹੀ 'ਚ ਕੁਝ ਦਿਨ ਪਹਿਲਾਂ ਵੀ ਸਹਿਰਸਾ ਜ਼ਿਲ੍ਹੇ 'ਚ ਵੀ ਖਾਣੇ 'ਚ ਮਰਿਆ ਹੋਇਆ ਸੱਪ ਮਿਲਣ ਕਾਰਨ ਬਹੁਤ ਸਾਰੇ ਬੱਚੇ ਬੀਮਾਰ ਹੋ ਗਏ ਸਨ। ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹੇ ਦੇ ਕੰਨਿਆ ਮੱਧ ਸਕੂਲ ਭੂਤੌਲੀ ਦਾ ਹੈ। ਇੱਥੇ ਮਿਡ-ਡੇ-ਮੀਲ ਖਾਂਦੇ ਹੀ 60 ਬੱਚੇ ਦੀਆਂ ਸਿਹਤ ਅਚਾਨਕ ਵਿਗੜ ਗਈ।
ਬੱਚਿਆਂ ਦੇ ਸਰੀਰ 'ਚ ਬੇਚੈਨੀ, ਉਲਟੀ ਅਤੇ ਪੇਟ ਦਰਦ ਦੀ ਸ਼ਿਕਾਇਤ ਹੁੰਦੇ ਹੀ ਸਕੂਲ ਕੰਪਲੈਕਸ 'ਚ ਭਾਜੜਾਂ ਪੈ ਗਈਆਂ। ਘਟਨਾ ਤੋਂ ਬਾਅਦ ਗੁੱਸੇ 'ਚ ਪਰਿਵਾਰ ਵਾਲਿਆਂ ਨੇ ਤੁਰੰਤ ਸਕੂਲ ਪਹੁੰਚ ਕੇ ਹੰਗਾਮਾ ਕੀਤਾ ਅਤੇ ਲਾਪਰਵਾਹ ਵਿਵਸਥਾ ਖ਼ਿਲਾਫ਼ ਰੋਸ ਜਤਾਇਆ। ਸਾਰੇ ਪੀੜਤ ਬੱਚਿਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
