ਰਾਜ ਸਭਾ ਮੈਂਬਰਾਂ ਦੀ ਤਨਖ਼ਾਹ-ਭੱਤਿਆਂ 'ਤੇ ਖਰਚ ਹੋਏ 262 ਕਰੋੜ ! RTI 'ਚ ਹੋਇਆ ਖੁਲਾਸਾ

Sunday, Jul 19, 2026 - 03:50 PM (IST)

ਰਾਜ ਸਭਾ ਮੈਂਬਰਾਂ ਦੀ ਤਨਖ਼ਾਹ-ਭੱਤਿਆਂ 'ਤੇ ਖਰਚ ਹੋਏ 262 ਕਰੋੜ ! RTI 'ਚ ਹੋਇਆ ਖੁਲਾਸਾ

ਜੈਪੁਰ (ਏਜੰਸੀ)- ਰਾਜ ਸਭਾ ਦੇ ਸਾਰੇ ਮੌਜੂਦਾ ਮੈਂਬਰਾਂ ਦੀ ਤਨਖਾਹ, ਭੱਤਿਆਂ ਅਤੇ ਵੱਖ-ਵੱਖ ਸਹੂਲਤਾਂ 'ਤੇ ਪਿਛਲੇ ਦੋ ਵਿੱਤੀ ਸਾਲਾਂ 2024-25 ਅਤੇ 2025-26 ਦੌਰਾਨ 262 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ। ਇਸ 'ਚੋਂ 151 ਕਰੋੜ ਰੁਪਏ ਤੋਂ ਵੱਧ ਸਿਰਫ਼ ਭੱਤਿਆਂ ਅਤੇ ਯਾਤਰਾ 'ਤੇ ਖਰਚ ਕੀਤੇ ਗਏ ਸਨ। ਇਹ ਜਾਣਕਾਰੀ ਸੂਚਨਾ ਅਧਿਕਾਰ (RTI) ਦੇ ਤਹਿਤ ਪ੍ਰਾਪਤ ਇਕ ਜਵਾਬ 'ਚ ਸਾਹਮਣੇ ਆਈ ਹੈ। RTI ਦੇ ਅਨੁਸਾਰ, ਵਿੱਤੀ ਸਾਲ 2024-25 'ਚ ਰਾਜ ਸਭਾ ਮੈਂਬਰਾਂ 'ਤੇ ਸਰਕਾਰੀ ਖਜ਼ਾਨੇ 'ਚੋਂ 98 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਸਨ, ਜਦੋਂ ਕਿ 2025-26 'ਚ ਇਹ ਰਕਮ ਵੱਧ ਕੇ 163 ਕਰੋੜ ਰੁਪਏ ਤੋਂ ਵੱਧ ਹੋ ਗਈ।

ਇਸ ਤਰ੍ਹਾਂ ਖਰਚ 'ਚ ਲਗਭਗ 65 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਇਸ ਖਰਚ 'ਚ ਘਰੇਲੂ ਅਤੇ ਵਿਦੇਸ਼ੀ ਯਾਤਰਾਵਾਂ, ਦਫਤਰੀ ਖਰਚੇ ਅਤੇ ਡਾਕਟਰੀ ਬਿੱਲ ਵੀ ਸ਼ਾਮਲ ਹਨ। ਆਰਟੀਆਈ ਦੇ ਜਵਾਬ ਦੇ ਅਨੁਸਾਰ, ਸਾਲ 2024-25 'ਚ ਰਾਜ ਸਭਾ ਮੈਂਬਰਾਂ ਦੀਆਂ ਤਨਖਾਹਾਂ 'ਤੇ 25.71 ਕਰੋੜ ਰੁਪਏ, ਮੈਡੀਕਲ ਬਿੱਲਾਂ 'ਤੇ 8.20 ਕਰੋੜ ਰੁਪਏ, ਯਾਤਰਾ ਖਰਚਿਆਂ 'ਤੇ 24.99 ਕਰੋੜ ਰੁਪਏ ਅਤੇ ਭੱਤਿਆਂ 'ਤੇ 33.33 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ। ਸਾਲ 2025-26 'ਚ ਤਨਖਾਹਾਂ 'ਤੇ 44.60 ਕਰੋੜ ਰੁਪਏ, ਮੈਡੀਕਲ ਬਿੱਲਾਂ 'ਤੇ 9.60 ਕਰੋੜ ਰੁਪਏ, ਯਾਤਰਾ ਖਰਚਿਆਂ 'ਤੇ 36 ਕਰੋੜ ਰੁਪਏ ਅਤੇ ਭੱਤਿਆਂ 'ਤੇ 58.78 ਕਰੋੜ ਰੁਪਏ ਤੋਂ ਵੱਧ ਖਰਚ ਹੋਏ।
ਇਹ ਜਾਣਕਾਰੀ ਰਾਜ ਸਭਾ ਸਕੱਤਰੇਤ ਨੇ ਆਰਟੀਆਈ ਬਿਨੈਕਾਰ ਚੰਦਰਸ਼ੇਖਰ ਗੌਰ ਵਲੋਂ ਦਾਇਰ ਅਰਜ਼ੀ ਦੇ ਜਵਾਬ 'ਚ ਉਪਲੱਬਧ ਕਰਵਾਈ। ਜਵਾਬ ਅਨੁਸਾਰ, ਰਾਜ ਸਭਾ ਮੈਂਬਰ 21 ਵੱਖ-ਵੱਖ ਸਿਰਲੇਖਾਂ ਦੇ ਅਧੀਨ ਸਹੂਲਤਾਂ ਅਤੇ ਭੁਗਤਾਨ ਦੇ ਯੋਗ ਹਨ। ਇਨ੍ਹਾਂ 'ਚ ਮੁੱਖ ਰੂਪ ਨਾਲ ਤਨਖਾਹ, ਭੱਤੇ, ਘਰੇਲੂ ਤੇ ਵਿਦੇਸ਼ੀ ਯਾਤਰਾ, ਮੈਡੀਕਲ ਖਰਚ ਅਤੇ ਦਫ਼ਤਰ ਖਰਚ ਸ਼ਾਮਲ ਹਨ। ਹੋਰ ਸਿਰਲੇਖਾਂ 'ਚ ਛਪਾਈ ਅਤੇ ਪ੍ਰਕਾਸ਼ਨ, ਡਿਜੀਟਲ ਉਪਕਰਣ, ਫਿਊਲ, ਪੇਸ਼ੇਵਰ ਸੇਵਾਵਾਂ, ਮੁਰੰਮਤ ਅਤੇ ਸਾਂਭ-ਸੰਭਾਲ, ਸਬਸਿਡੀ ਅਤੇ ਹੋਰ ਮਾਲੀਆ ਖਰਚੇ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News