iPhone ਦੀ ਜਗ੍ਹਾ ਮਿਲਿਆ ਦਾੜ੍ਹੀ ਵਧਾਉਣ ਵਾਲਾ ਤੇਲ, Flipkart ਤੇ ਦੁਕਾਨਦਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ

Friday, Jul 24, 2026 - 07:06 PM (IST)

iPhone ਦੀ ਜਗ੍ਹਾ ਮਿਲਿਆ ਦਾੜ੍ਹੀ ਵਧਾਉਣ ਵਾਲਾ ਤੇਲ, Flipkart ਤੇ ਦੁਕਾਨਦਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ

ਬਿਜ਼ਨੈੱਸ ਡੈਸਕ - ਮੁੰਬਈ ’ਚ ਆਈਫੋਨ ਦੇ ਆਰਡਰ ਦੇ ਬਦਲੇ ਦਾੜ੍ਹੀ ਵਧਾਉਣ ਵਾਲਾ ਤੇਲ ਮਿਲਣ ’ਤੇ ਮੁੰਬਈ ਦੀ ਇਕ ਖਪਤਕਾਰ ਅਦਾਲਤ ਨੇ ਈ-ਕਾਮਰਸ ਕੰਪਨੀ ‘ਫਲਿਪਕਾਰਟ’ ਅਤੇ ਦੁਕਾਨਦਾਰ ਨੂੰ ਹੁਕਮ ਦਿੱਤਾ ਕਿ ਉਹ ਪੀੜਤ ਖਪਤਕਾਰ ਨੂੰ ਮੁਆਵਜ਼ਾ ਅਤੇ ਮੁਕੱਦਮਾ ਖਰਚ ਸਮੇਤ 1,81,793 ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨ।

ਇਹ ਵੀ ਪੜ੍ਹੋCanada ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ

ਕੀ ਹੈ ਮਾਮਲਾ

ਮੁੰਬਈ ਦੇ ਪਵਈ ਇਲਾਕੇ ’ਚ ਰਹਿਣ ਵਾਲੇ ਸ਼ਿਕਾਇਤਕਰਤਾ ਨੇ 22 ਅਪ੍ਰੈਲ 2023 ਨੂੰ ਫਲਿਪਕਾਰਟ ਤੋਂ ‘ਨੋ-ਕਾਸਟ ਈ. ਐੱਮ. ਆਈ.’ ਯੋਜਨਾ ਤਹਿਤ 1,11,793 ਰੁਪਏ ’ਚ ਆਈਫੋਨ-14 ਪ੍ਰੋ (128 ਜੀ. ਬੀ.) ਖਰੀਦਿਆ ਸੀ। ਹਾਲਾਂਕਿ ਵੱਖਰੇ ਤੌਰ ’ਤੇ ਆਰਡਰ ਕੀਤੇ ਚਾਰਜਰ ਅਤੇ ਕਵਰ ਤਾਂ ਸਹੀ-ਸਲਾਮਤ ਭੇਜ ਦਿੱਤੇ ਗਏ ਪਰ ਅਗਲੇ ਦਿਨ ਮਿਲੇ ਮੁੱਖ ਪੈਕੇਜ ’ਚ ਮਹਿੰਗੇ ਸਮਾਰਟਫੋਨ ਦੀ ਜਗ੍ਹਾ ‘ਦਾੜ੍ਹੀ ਵਧਾਉਣ ਵਾਲਾ ਤੇਲ’ ਅਤੇ ਪੈਕਿੰਗ ਦਾ ਸਾਮਾਨ ਨਿਕਲਿਆ।

ਇਹ ਵੀ ਪੜ੍ਹੋ :  ਦੋ ਹਫ਼ਤਿਆਂ ਦੇ ਉੱਚ ਪੱਧਰ ਤੋਂ ਡਿੱਗਿਆ ਸੋਨਾ, ਜਾਣੋ ਕਿਉਂ Crash ਹੋਏ Gold-Silver

ਪੀੜਤ ਵੱਲੋਂ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰੇਸ਼ਾਨ ਹੋ ਕੇ ਪੀੜਤ ਨੇ ਜ਼ਿਲਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।

ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ

ਕੀ ਹੋਇਆ ਫੈਸਲਾ

ਮੁੰਬਈ (ਉਪ-ਨਗਰੀ) ਸਥਿਤ ਜ਼ਿਲਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਦਿੱਤੇ ਆਪਣੇ ਹੁਕਮ ’ਚ ਕਿਹਾ ਕਿ ਗਾਹਕ ਦੀਆਂ ਸ਼ਿਕਾਇਤਾਂ ਨੂੰ ਵਾਰ-ਵਾਰ ਬਿਨਾ ਕੋਈ ਪ੍ਰਭਾਵਸ਼ਾਲੀ ਰਾਹਤ ਦਿੱਤੇ ਬੰਦ ਕਰ ਦੇਣਾ ‘ਅਣਉਚਿਤ ਵਪਾਰ ਵਿਵਹਾਰ’ ਦੇ ਅੰਤਰਗਤ ਆਉਂਦਾ ਹੈ। ਕਮਿਸ਼ਨ ਨੇ ਇਹ ਵੀ ਕਿਹਾ ਕਿ ਆਨਲਾਈਨ ਮੰਚ ਰਾਹੀਂ ਜ਼ਰੂਰੀ ਭੁਗਤਾਨ ਕਰ ਕੇ ਆਰਡਰ ਦਿੱਤਾ ਗਿਆ ਸੀ, ਇਸ ਲਈ ਜਵਾਬਦੇਹ ਧਿਰ ਨੰਬਰ ਇਕ (ਫਲਿਪਕਾਰਟ) ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਇਹ ਯਕੀਨੀ ਬਣਾਏ ਕਿ ਗਾਹਕ ਨੂੰ ਆਰਡਰ ਕੀਤਾ ਗਿਆ ਉਤਪਾਦ ਮਿਲੇ ਅਤੇ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇਕ ਅਸਰਦਾਰ ਵਿਵਸਥਾ ਉਪਲੱਬਧ ਕਰਵਾਏ।

ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਸ਼ੁੱਧ Petrol,  ਸਰਕਾਰ ਨੇ ਸੰਸਦ 'ਚ ਦਿੱਤਾ ਦੋ-ਟੁੱਕ ਜਵਾਬ

ਕਮਿਸ਼ਨ ਨੇ ਕਿਹਾ ਕਿ ਕੋਈ ਈ-ਕਾਮਰਸ ਸੰਸਥਾ ਸਿਰਫ ਵਿਕਰੀ ਦੀ ਸਹੂਲਤ ਪ੍ਰਦਾਨ ਕਰਨ ਤੋਂ ਬਾਅਦ ਉਸ ਲੈਣ-ਦੇਣ ਤੋਂ ਖੁਦ ਨੂੰ ਵੱਖ ਨਹੀਂ ਕਰ ਸਕਦੀ, ਖਾਸ ਕਰ ਕੇ ਉਦੋਂ ਜਦੋਂ ਖਪਤਕਾਰ ਤੁਰੰਤ ਇਹ ਸ਼ਿਕਾਇਤ ਕਰੇ ਕਿ ਉਸ ਨੂੰ ਪੂਰੀ ਤਰ੍ਹਾਂ ਵੱਖ ਉਤਪਾਦ ਦੀ ਸਪਲਾਈ ਕੀਤੀ ਗਈ ਹੈ। ਕਮਿਸ਼ਨ ਨੇ ਆਪਣੇ ਫੈਸਲੇ ’ਚ ਕਿਹਾ ਕਿ ਸ਼ਿਕਾਇਤਕਰਤਾ ਨੂੰ ਹੋਏ ਨੁਕਸਾਨ ਅਤੇ ਪ੍ਰੇਸ਼ਾਨੀ ਲਈ ਆਨਲਾਈਨ ਮੰਚ ਅਤੇ ਵਿਕ੍ਰੇਤਾ ਦੋਵੇਂ ਹੀ ਸਾਂਝੇ ਤੌਰ ’ਤੇ ਅਤੇ ਵੱਖ-ਵੱਖ ਤੌਰ ’ਤੇ ਜ਼ਿੰਮੇਵਾਰ ਹਨ। ਕਮਿਸ਼ਨ ਨੇ ਈ-ਕਾਮਰਸ ਕੰਪਨੀ ‘ਫਲਿਪਕਾਰਟ’ ਅਤੇ ਵਿਕ੍ਰੇਤਾ ਨੂੰ ਹੁਕਮ ਦਿੱਤਾ ਕਿ ਉਹ ਪੀੜਤ ਖਪਤਕਾਰ ਨੂੰ 1,11,793 ਰੁਪਏ ਅਤੇ 70,000 ਰੁਪਏ ਦਾ ਮੁਆਵਜ਼ਾ ਅਤੇ ਮੁਕੱਦਮਾ ਖਰਚ ਦਾ ਭੁਗਤਾਨ ਕਰਨ।

ਇਹ ਵੀ ਪੜ੍ਹੋ : Canada ਜਾਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸ਼ੁਰੂ ਹੋਈ Delhi-Toronto ਤੱਕ ਦੀ ਸਿੱਧੀ Flight
ਇਹ ਵੀ ਪੜ੍ਹੋ :    ਵਿਦੇਸ਼ 'ਚ ਤੋਹਫ਼ੇ ਵਜੋਂ ਪੈਸੇ ਭੇਜਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ: ਜਾਣੋ ਕਿੰਨਾ ਲਗਦਾ ਹੈ ਟੈਕਸ
ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ...'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News