ਵੈਸਟਇੰਡੀਜ਼ ਨੇ 5ਵੇਂ ਵਨ ਡੇ ’ਚ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਹਰਾਇਆ, ਨਿਊਜ਼ੀਲੈਂਡ ਨੇ ਜਿੱਤੀ ਲੜੀ

Thursday, Jul 23, 2026 - 11:54 AM (IST)

ਵੈਸਟਇੰਡੀਜ਼ ਨੇ 5ਵੇਂ ਵਨ ਡੇ ’ਚ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਹਰਾਇਆ, ਨਿਊਜ਼ੀਲੈਂਡ ਨੇ ਜਿੱਤੀ ਲੜੀ

ਬ੍ਰਿਜਟਾਊਨ- ਸ਼ਿਮਰੋਨ ਹੈੱਟਮਾਇਰ ਦੀਆਂ ਅਜੇਤੂ 69 ਦੌੜਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ 5ਵੇਂ ਤੇ ਆਖਰੀ ਵਨ ਡੇ ’ਚ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਹਰਾਇਆ। ਨਿਊਜ਼ੀਲੈਂਡ ਨੇ ਹਾਲਾਂਕਿ ਲੜੀ 3-2 ਨਾਲ ਜਿੱਤ ਲਈ ਹੈ। ਪਹਿਲੇ ਮੈਚ ’ਚ ਵੈਸਟਇੰਡੀਜ਼ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਦੂਜਾ ਮੈਚ 5 ਵਿਕਟਾਂ ਨਾਲ ਤੇ ਤੀਜਾ 6 ਵਿਕਟਾਂ ਨਾਲ ਜਿੱਤਿਆ। ਚੌਥਾ ਮੈਚ ਵੀ ਨਿਊਜ਼ੀਲੈਂਡ ਨੇ ਜਿੱਤਿਆ ਸੀ।

ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ’ਤੇ 268 ਦੌੜਾਂ ਬਣਾਈਆਂ। ਜਵਾਬ ’ਚ ਵੈਸਟਇੰਡੀਜ਼ ਨੇ 15 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ। ਹੈੱਟਮਾਇਰ ਨੇ ਸ਼ੇਰਫਾਨ ਰਦਰਫੋਰਡ (61) ਨਾਲ 95 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 35ਵੇਂ ਓਵਰ ’ਚ 3 ਵਿਕਟਾਂ ’ਤੇ 181 ਦੌੜਾਂ ਬਣਾ ਲਈਆਂ ਸਨ ਅਤੇ 5 ਓਵਰ ਬਾਕੀ ਰਹਿੰਦਿਆਂ ਸਕੋਰ 5 ਵਿਕਟਾਂ ’ਤੇ 230 ਦੌੜਾਂ ਸੀ ਪਰ ਆਖਰੀ ਓਵਰਾਂ ’ਚ ਵੈਸਟਇੰਡੀਜ਼ ਨੇ ਚੰਗੀ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਲਈ ਵਿਲ ਯੰਗ ਨੇ 56, ਟਾਮ ਲਾਥਮ ਨੇ 69 ਤੇ ਨਿਕ ਕੈਲੀ ਨੇ 64 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਅਲਜ਼ਾਰੀ ਜੋਸੇਫ ਨੇ 38 ਦੌੜਾਂ ਦੇ ਕੇ 2 ਵਿਕਟਾਂ ਲਈਆਂ।
 


author

Tarsem Singh

Content Editor

Related News