ਵਨ ਡੇ ’ਚ ਰੋਹਿਤ ਦੇ ਨਾਲ ਪਾਰੀ ਦੀ ਸ਼ੁਰੂਆਤ ਕਰੇ ਸੂਰਯਵੰਸ਼ੀ : ਫਾਰੂਖ ਇੰਜੀਨੀਅਰ

Tuesday, Jul 28, 2026 - 10:29 AM (IST)

ਵਨ ਡੇ ’ਚ ਰੋਹਿਤ ਦੇ ਨਾਲ ਪਾਰੀ ਦੀ ਸ਼ੁਰੂਆਤ ਕਰੇ ਸੂਰਯਵੰਸ਼ੀ : ਫਾਰੂਖ ਇੰਜੀਨੀਅਰ

ਨਵੀਂ ਦਿੱਲੀ– ਸਾਬਕਾ ਭਾਰਤੀ ਕ੍ਰਿਕਟਰ ਫਾਰੂਖ ਇੰਜੀਨੀਅਰ ਦਾ ਮੰਨਣਾ ਹੈ ਕਿ 2027 ’ਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਯੂਥ ਸਨਸਨੀ ਵੈਭਵ ਸੂਰਯਵੰਸ਼ੀ ਨੂੰ ਰੋਹਿਤ ਸ਼ਰਮਾ ਦੇ ਨਾਲ ਸਲਾਮੀ ਬੱਲੇਬਾਜ਼ ਦੇ ਰੂਪ ’ਚ ਵਨ ਡੇ ਕੌਮਾਂਤਰੀ ਟੀਮ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਬੀਤੇ ਜ਼ਮਾਨੇ ਦੇ ਵਿਕਟਕੀਪਰ ਬੱਲੇਬਾਜ਼ ਦਾ ਮੰਨਣਾ ਹੈ ਕਿ ਰੋਹਿਤ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਵਾਲਾ ਸ਼ੁਭਮਨ ਗਿੱਲ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰ ਸਕਦਾ ਹੈ, ਜਿਸ ਨਾਲ ਮੱਧਕ੍ਰਮ ਨੂੰ ਹੋਰ ਮਜ਼ਬੂਤੀ ਮਿਲੇਗੀ।

ਇੰਜੀਨੀਅਰ ਨੇ ਕਿਹਾ, ‘‘ਆਦਰਸ਼ ਸਥਿਤੀ ਸ਼ੁਭਮਨ ਗਿੱਲ ਤੇ ਵੈਭਵ ਸੂਰਯਵੰਸ਼ੀ ਦੀ ਹੈ। ਗਿੱਲ ਇਕ ਬਿਹਤਰੀਨ ਖਿਡਾਰੀ ਹੈ। ਮੇਰੇ ਵਿਚਾਰ ਨਾਲ ਗਿੱਲ ਇਸ ਸਮੇਂ ਟੀਮ ਦਾ ਸਰਵੋਤਮ ਬੱਲੇਬਾਜ਼ ਹੈ। ਇਸ ਲਈ ਗਿੱਲ ਨੂੰ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਉਣਾ ਚਾਹੀਦਾ ਹੈ।’’


author

Tarsem Singh

Content Editor

Related News