ਚੰਡੀਗੜ੍ਹ ਦੇ ਸਕੂਲ ''ਚ ਜ਼ੋਰਦਾਰ ਧਮਾਕਾ! ਸਟਾਫ਼ ਨੂੰ ਪਈਆਂ ਭਾਜੜਾਂ, ਮਿਡ-ਡੇਅ-ਮੀਲ ਬਣਾਉਂਦੇ ਸਮੇਂ...

Saturday, Jul 18, 2026 - 09:40 AM (IST)

ਚੰਡੀਗੜ੍ਹ ਦੇ ਸਕੂਲ ''ਚ ਜ਼ੋਰਦਾਰ ਧਮਾਕਾ! ਸਟਾਫ਼ ਨੂੰ ਪਈਆਂ ਭਾਜੜਾਂ, ਮਿਡ-ਡੇਅ-ਮੀਲ ਬਣਾਉਂਦੇ ਸਮੇਂ...

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਦੇ ਸੈਕਟਰ-20ਬੀ ਸਥਿਤ ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ’ਚ ਮਿਡ-ਡੇਅ ਮੀਲ ਤਿਆਰ ਕਰਦੇ ਸਮੇਂ ਪ੍ਰੈਸ਼ਰ ਕੁੱਕਰ ਫਟਣ ਨਾਲ ਇਕ ਮਹਿਲਾ ਰਸੋਈ ਕਰਮਚਾਰੀ ਜ਼ਖ਼ਮੀ ਹੋ ਗਈ। ਧਮਾਕੇ ਤੋਂ ਬਾਅਦ ਸਕੂਲ ’ਚ ਕੁੱਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖ਼ਮੀ ਕਰਮਚਾਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਵੇਲੇ ਕੋਈ ਵੀ ਵਿਦਿਆਰਥੀ ਰਸੋਈ ਅੰਦਰ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਬਦਲ ਰਹੇ ਸਿਆਸੀ ਸਮੀਕਰਨ! ਦਿੱਲੀ 'ਚ ਹੋਈ ਸੁਲ੍ਹਾ ਪਰ ਪੰਜਾਬ 'ਚ ਸਸਪੈਂਸ ਬਰਕਰਾਰ

ਜਾਣਕਾਰੀ ਅਨੁਸਾਰ ਵਿਦਿਆਰਥੀਆਂ ਲਈ ਮਿਡ-ਡੇਅ ਮੀਲ ਤਹਿਤ ਰਾਜਮਾਂਹ ਤਿਆਰ ਕੀਤੇ ਜਾ ਰਹੇ ਸਨ। ਇਸ ਦੌਰਾਨ ਪ੍ਰੈਸ਼ਰ ਕੁੱਕਰ ’ਚ ਅਚਾਨਕ ਦਬਾਅ ਵੱਧਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਆਵਾਜ਼ ਸੁਣ ਕੇ ਸਕੂਲ ਸਟਾਫ਼ ਤੁਰੰਤ ਮੌਕੇ ’ਤੇ ਪਹੁੰਚਿਆ ਤੇ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਭੇਜਿਆ। ਘਟਨਾ ਮਗਰੋਂ ਸਕੂਲ ਪ੍ਰਸ਼ਾਸਨ ਨੇ ਰਸੋਈ ਨੂੰ ਤੁਰੰਤ ਖ਼ਾਲੀ ਕਰਵਾ ਕੇ ਸੁਰੱਖਿਆ ਪ੍ਰਬੰਧ ਕੀਤੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸ਼ੁਰੂਆਤੀ ਜਾਂਚ ’ਚ ਤਕਨੀਕੀ ਨੁਕਸ ਜਾਂ ਕੁੱਕਰ ’ਚ ਵੱਧ ਦਬਾਅ ਬਣਨ ਨੂੰ ਧਮਾਕੇ ਦਾ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ : ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ
ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ
ਘਟਨਾ ਨੇ ਇਕ ਵਾਰ ਫਿਰ ਸਕੂਲਾਂ ’ਚ ਮਿਡ-ਡੇਅ ਮੀਲ ਤਿਆਰ ਕਰਨ ਲਈ ਵਰਤੇ ਜਾਂਦੇ ਪ੍ਰੈਸ਼ਰ ਕੁੱਕਰ ਅਤੇ ਹੋਰ ਰਸੋਈ ਉਪਕਰਣਾਂ ਦੀ ਨਿਯਮਤ ਜਾਂਚ ਦੀ ਲੋੜ ਨੂੰ ਉਭਾਰਿਆ ਹੈ। ਖੁਸ਼ਕਿਸਮਤੀ ਨਾਲ ਹਾਦਸੇ ਵੇਲੇ ਵਿਦਿਆਰਥੀ ਰਸੋਈ ’ਚ ਨਹੀਂ ਸਨ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News