ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਨੂੰ 10 ਸਾਲ ਦੀ ਵੈਧਤਾ ਵਾਲਾ ਨਿਯਮਿਤ ਪਾਸਪੋਰਟ ਦਿੱਤਾ ਗਿਆ
Friday, Aug 25, 2023 - 05:33 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੂੰ ਸ਼ੁੱਕਰਵਾਰ ਨੂੰ ਇੱਥੇ 10 ਸਾਲ ਦੀ ਵੈਧਤਾ ਵਾਲਾ ਨਿਯਮਿਤ ਪਾਸਪੋਰਟ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਲਤਿਜਾ ਨੇ ਜੰਮੂ ਕਸ਼ਮੀਰ ਹਾਈ ਕੋਰਟ 'ਚ ਇਕ ਨਵੀਂ ਪਟੀਸ਼ਨ ਦਾਇਰ ਕਰ ਕੇ ਕਿਸੇ ਵੀ ਦੇਸ਼ ਦੀ ਯਾਤਰਾ 'ਤੇ ਕੋਈ ਰੋਕ ਨਹੀਂ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਪਾਸਪੋਰਟ ਦੀ ਮਿਆਦ ਵਧਾਉਣ ਲਈ ਦਖ਼ਲਅੰਦਾਜੀ ਨੂੰ ਲੈਕੇ ਅਪੀਲ ਕੀਤੀ ਸੀ। ਇਸ ਪਟੀਸ਼ਨ ਨੂੰ ਦਾਇਰ ਕਰਨ ਤੋਂ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਨਿਯਮਿਤ ਪਾਸਪੋਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਾਨਪੇਟੀ 'ਚ ਮਿਲਿਆ 100 ਕਰੋੜ ਦਾ ਚੈੱਕ, ਕੈਸ਼ ਕਰਵਾਉਣ ਬੈਂਕ ਪੁੱਜਾ ਮੰਦਰ ਪ੍ਰਸ਼ਾਸਨ ਤਾਂ ਮਿਲੇ 17 ਰੁਪਏ
ਇਕ ਅਧਿਕਾਰੀ ਨੇ ਕਿਹਾ,''ਖੇਤਰੀ ਪਾਸਪੋਰਟ ਅਧਿਕਾਰੀ ਨੇ ਇਲਤਿਜਾ ਨੂੰ ਆਪਣੇ ਦਫ਼ਤਰ 'ਚ ਬੁਲਾਇਆ ਅਤੇ ਉਸ ਨੂੰ 10 ਸਾਲ ਦੀ ਵੈਧਤਾ ਵਾਲਾ ਨਿਯਮਿਤ ਪਾਸਪੋਰਟ ਸੌਂਪ ਦਿੱਤਾ।'' ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਉੱਚ ਅਧਿਐਨ ਕਰਨ ਦੀ ਇੱਛਾ ਰੱਖਣ ਵਾਲੀ 35 ਸਾਲਾ ਇਲਤਿਜਾ ਨੂੰ ਪਹਿਲੇ 5 ਅਪ੍ਰੈਲ 2023 ਤੋਂ 4 ਅਪ੍ਰੈਲ 2025 ਤੱਕ ਵੈਧ ਦੇਸ਼-ਵਿਸ਼ੇਸ਼ ਪਾਸਪੋਰਟ ਜਾਰੀ ਕੀਤਾ ਗਿਆ ਸੀ। ਯਾਤਰਾ ਦਸਤਾਵੇਜ਼ ਲਈ ਉਸ ਦੀ ਐਪਲੀਕੇਸ਼ਨ ਨੂੰ ਸ਼ੁਰੂਆਤ 'ਚ ਮਨਜ਼ੂਰੀ ਨਹੀਂ ਮਿਲਣ ਤੋਂ ਬਾਅਦ ਇਲਤਿਜਾ ਨੇ ਪਾਸਪੋਰਟ ਜਾਰੀ ਕਰਨ ਲਈ ਫਰਵਰੀ 'ਚ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਉਸ ਦਾ ਪਾਸਪੋਰਟ 2 ਜਨਵਰੀ ਨੂੰ ਖ਼ਤਮ ਹੋ ਗਿਆ ਸੀ ਅਤੇ ਉਸ ਨੇ ਪਿਛਲੇ ਸਾਲ 8 ਜੂਨ ਨੂੰ ਨਵੇਂ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8