ਮਹਿਬੂਬਾ ਮੁਫਤੀ ਦੀ ਧੀ ਨੇ ਰੋਇਆ ਆਪਣਾ ਦੁੱਖ, ਸਾਂਝੀ ਕੀਤੀ ਮੋਦੀ ਦੀ ਮਾਂ ਨਾਲ ਤਸਵੀਰ

11/01/2019 9:36:32 PM

ਨਵੀਂ ਦਿੱਲੀ — ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਸਥਾਨਕ ਸਿਆਸੀ ਦਲਾਂ 'ਚ ਗੁੱਸਾ ਹੈ। ਪੀ.ਡੀ.ਪੀ. ਅਤੇ ਨੈਸ਼ਨਲ ਕਾਨਫਰੰਸ ਕਈ ਵਾਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹ ਚੁੱਕੇ ਹਨ। ਇਸੇ ਦੌਰਾਨ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਮੁਫਤੀ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਪੀ.ਐੱਮ. ਮੋਦੀ ਦੀ ਇਕ ਤਸਵੀਰ ਨੂੰ ਰੀਟਵਿਟ ਕਰਦੇ ਹੋਏ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਦਰਅਸਲ ਪੀ.ਐੱਮ. ਮੋਦੀ ਗੁਜਰਾਤ ਦੇ ਗਾਂਧੀ ਨਗਰ 'ਚ ਆਪਣੀ ਮਾਂ ਨੂੰ ਮਿਲਣ ਲਈ ਪਹੁੰਚੇ ਸੀ।
ਇਸ ਮੌਕੇ ਨਿਊਜ਼ ਏਜੰਸੀ ਏ.ਐੱਨ.ਆਈ. ਨੇ ਪੀ.ਐੱਮ. ਮੋਦੀ ਅਤੇ ਉਨ੍ਹਾਂ ਦੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸੇ ਟਵੀਟ ਨੂੰ ਇਲਤਿਜਾ ਮੁਫਤੀ ਨੇ ਰੀਟਵਿਟ ਕਰਦੇ ਹੋਏ ਨਿਸ਼ਾਨਾ ਵਿੰਨ੍ਹਿਆ ਹੈ। ਇਲਤਿਜਾ ਨੇ ਲਿਖਿਆ ਹੈ, 'ਇਹ ਤਸਵੀਰ ਦਿਲ ਛੋਹ ਲੈਣ ਵਾਲੀ ਹੈ ਪਰ ਪਿਛਲੇ ਤਿੰਨ ਮਹੀਨੇ ਤੋਂ ਤੁਸੀਂ ਮੇਰੀ ਮਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਨਜ਼ਰਬੰਦ ਕਰ ਰੱਖਿਆ ਹੈ। ਤੁਸੀਂ ਮੇਰੀ ਮਾਂ ਦੇ ਨਾਲ-ਨਾਲ ਹਜ਼ਾਰਾਂ ਸਿਆਸੀ, ਸਿਵਿਲ ਸੋਸਾਇਟੀ ਦੇ ਲੋਕਾਂ ਅਤੇ ਨਾਬਾਲਿਗ ਬੱਚਿਆਂ ਨੂੰ ਵੀ ਹਿਰਾਸਤ 'ਚ ਰੱਖਿਆ ਹੈ। ਉਨ੍ਹਾਂ ਮਾਵਾਂ ਨੂੰ ਆਪਣੇ ਬੱਚਿਆਂ ਤੋਂ ਤੁਸੀਂ ਕਦੋਂ ਤਕ ਵੱਖ ਰੱਖੋਗੇ?


Inder Prajapati

Content Editor

Related News