ਮਹਿਬੂਬਾ ਦੀ ਅਪੀਲ, ਕਸ਼ਮੀਰ ਬਚਾਉਣ ਲਈ ਇਕੱਠੇ ਹੋਣ ਸਾਰੇ ਵਿਰੋਧੀ ਦਲ

08/03/2019 4:41:30 PM

ਨਵੀਂ ਦਿੱਲੀ— ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਕਸ਼ਮੀਰ ਨੂੰ ਬਚਾਉਣ ਲਈ ਸਾਰੇ ਮੁਖਧਾਰਾ ਦੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ। ਦਰਅਸਲ ਸੋਸ਼ਲ ਮੀਡੀਆ 'ਤੇ ਅਫਵਾਹਾਂ ਭਰੀ ਪਈ ਹੈ ਕਿ ਅਨੁਛੇਦ 35ਏ ਨੂੰ ਜਲਦ ਹੀ ਸਮਾਪਤ ਕਰਨ ਦਾ ਐਲਾਨ ਹੋਣ ਵਾਲੀ ਹੈ। ਇਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਦੇ ਨੇਤਾਵਾਂ ਦੇ ਅਲੱਗ-ਅਲੱਗ ਬਿਆਨ ਆ ਰਹੇ ਹਨ। ਇਕ ਦਿਨ ਪਹਿਲਾਂ ਹੀ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਐਡਵਾਇਜ਼ਰੀ ਜਾਰੀ ਕੀਤੀ ਅਤੇ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ। ਜਿਸ ਤੋਂ ਬਾਅਦ ਹੀ ਜੰਮੂ-ਕਸ਼ਮੀਰ 'ਚ ਟੇਂਸ਼ਨ ਬਣੀ ਹੋਈ ਹੈ।
ਮਹਿਬੂਬਾ ਮੁਫਤੀ ਨੇ ਅਨੁਛੇਦ 35ਏ ਦੀ ਰੱਖਿਆ ਦੇ ਲਈ ਆਪਣੇ ਧੁਰੇ ਰਾਜਨੀਤਿਕ ਵਿਰੋਧੀ ਫਾਰੁਕ ਅਬਦੁੱਲਾ ਦੇ ਨਾਲ ਸਾਥ ਦੇਣ ਦਾ ਵਾਅਦਾ ਕੀਤਾ ਹੈ। ਮਹਿਬੂਬਾ ਮੁਫਤੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਦੇਸ਼ ਦੇ ਵਿਸ਼ੇਸ਼ ਦਰਜ਼ੇ ਦੀ ਰੱਖਿਆ ਲਈ ਫਾਰੁਕ ਅਬਦੁੱਲਾ ਨਾਲ ਸਰਵਦਲੀ ਬੈਠਕ ਬੁਲਾਉਣ ਦਾ ਵਾਅਦਾ ਕੀਤਾ ਹੈ।
ਮਹਿਬੂਬਾ ਮੁਫਤੀ ਨੇ ਟਵੀਟ ਦੇ ਰਾਹੀਂ ਕਿਹਾ ਹਾਲਿਆ ਘਟਨਾਕ੍ਰਮ ਨਾਲ ਜੰਮੂ-ਕਸ਼ਮੀਰ ਦੇ ਲੋਕਾਂ 'ਚ ਘਬਰਾਹਟ ਪੈਦਾ ਹੋ ਗਈ ਹੈ, ਇਸ ਲਈ ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ 'ਚ ਕਾਫੀ ਘਬਰਾਹਟ ਦੀ ਸਥਿਤੀ ਹੈ। ਅਨੁਛੇਦ 35ਏ ਦੇ ਤਹਿਤ ਕਸ਼ਮੀਰ 'ਚ ਸਥਾਈ ਨਿਵਾਸੀ ਦੀ ਪਰਿਭਾਸ਼ਾ ਤੈਅ ਕਰਨ ਦਾ ਅਧਿਕਾਰ ਰਾਜ ਵਿਧਾਨਸਭਾ ਨੂੰ ਦਿੱਤਾ ਗਿਆ ਹੈ।


satpal klair

Content Editor

Related News