ਚੀਨ ਦੇ ਮਾੜੇ ਪ੍ਰਚਾਰ ''ਤੇ ਵਿਦੇਸ਼ ਮੰਤਰਾਲਾ ਦਾ ਕਰਾਰਾ ਪਲਟਵਾਰ, ਗਲਵਾਨ ''ਤੇ ਦਾਅਵਾ ਗਲਤ
Saturday, Jun 20, 2020 - 08:15 PM (IST)
ਨਵੀਂ ਦਿੱਲੀ - ਚੀਨ ਦੇ ਮਾੜੇ ਪ੍ਰਚਾਰ 'ਤੇ ਭਾਰਤੀ ਵਿਦੇਸ਼ ਮੰਤਰਾਲਾ ਨੇ ਕਰਾਰਾ ਪਲਟਵਾਰ ਕੀਤਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਗਲਵਾਨ ਘਾਟੀ 'ਤੇ ਸਥਿਤੀ ਇਤਿਹਾਸਕ ਰੂਪ ਨਾਲ ਸਪੱਸ਼ਟ ਹੈ। ਚੀਨ ਮਈ 2020 ਤੋਂ ਹੀ ਭਾਰਤ ਦੀ ਪੈਟਰੋਲਿੰਗ 'ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) 'ਤੇ ਚੀਨ ਦਾ ਦਾਅਵਾ ਸਵੀਕਾਰ ਨਹੀਂ ਹੈ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਸਮੇਤ ਸਾਰੇ ਇਲਾਕਿਆਂ ਦੀ ਲਾਈਨ ਆਫ ਐਕਚੁਅਲ ਕੰਟਰੋਲ ਤੋਂ ਭਾਰਤੀ ਫ਼ੌਜ ਜਾਣੂ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਹਰ ਜਗ੍ਹਾ ਐੱਲ.ਏ.ਸੀ. ਦਾ ਪੂਰੀ ਤਰ੍ਹਾਂ ਪਾਲਣ ਕਰਦੀ ਹੈ। ਭਾਰਤ ਨੇ ਐੱਲ.ਏ.ਸੀ. ਦੇ ਪਾਰ ਕਦੇ ਐਕਸ਼ਨ ਨਹੀਂ ਲਿਆ ਹੈ ਅਤੇ ਗਲਵਾਨ ਘਾਟੀ ਨੂੰ ਲੈ ਕੇ ਚੀਨ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤੀ ਫ਼ੌਜ ਐੱਲ.ਏ.ਸੀ. 'ਤੇ ਲੰਬੇ ਸਮੇਂ ਤੋਂ ਲਗਾਤਾਰ ਪੈਟਰੋਲਿੰਗ ਵੀ ਕਰ ਰਹੀ ਹੈ। ਭਾਰਤ ਨੇ ਆਪਣੀ ਸਰਹੱਦ ਦੇ ਅੰਦਰ ਹੀ ਸਾਰੇ ਨਿਰਮਾਣ ਅਧੀਨ ਕੰਮ ਕੀਤੇ ਹਨ। ਗਲਵਾਨ ਘਾਟੀ 'ਚ ਚੀਨ ਮਈ 2020 ਤੋਂ ਭਾਰਤੀ ਫ਼ੌਜ ਦੀ ਪੈਟਰੋਲਿੰਗ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਚੱਲਦੇ ਗਲਵਾਨ ਘਾਟੀ 'ਤੇ ਚੀਨ ਅਤੇ ਭਾਰਤ ਦੀਆਂ ਫ਼ੌਜਾਂ ਵਿਚਾਲੇ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਗ੍ਰਾਉਂਡ ਕਮਾਂਡਰਾਂ ਨੇ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕਾਲਾਂ ਦੇ ਤਹਿਤ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ।
ਵਿਦੇਸ਼ ਮੰਤਰਾਲਾ ਦੇ ਬੁਲਾਰਾ ਨੇ ਕਿਹਾ ਕਿ ਚੀਨ ਦਾ ਇਹ ਦਾਅਵਾ ਪੂਰੀ ਤਰ੍ਹਾਂ ਗਲਤ ਹੈ ਕਿ ਭਾਰਤ ਗਲਵਾਨ ਘਾਟੀ 'ਤੇ ਸਥਿਤੀ ਨੂੰ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਗਲਵਾਨ ਘਾਟੀ 'ਤੇ ਸਥਿਤੀ ਨੂੰ ਬਣਾਏ ਹੋਏ ਹੈ।