ਕੋਰੋਨਾ ਵਾਰੀਅਰਜ਼ ਦੇ ਬੱਚਿਆਂ ਲਈ MBBS-BDS ਕਰਨਾ ਹੋਵੇਗਾ ਆਸਾਨ, ਮੋਦੀ ਸਰਕਾਰ ਨੇ ਕੀਤਾ ਇਹ ਐਲਾਨ

11/19/2020 8:35:38 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਭ ਤੋਂ ਅੱਗੇ ਲੜਨ ਵਾਲੇ ਕੋਰੋਨਾ ਵਾਰੀਅਰਜ਼ ਦੇ ਬੱਚਿਆਂ ਬਾਰੇ ਸਰਕਾਰ ਨੇ ਸੋਚਿਆ ਹੈ। MBBS ਅਤੇ BDS 2020-21 ਦੇ ਸੈਸ਼ਨ ਸਹਿਤ ਹੋਰ ਮੈਡੀਕਲ ਕੋਰਸਾਂ 'ਚ ਦਾਖਲੇ ਲਈ ਕੋਰੋਨਾ ਵਾਰੀਅਰਜ਼ ਦੇ ਬੱਚਿਆਂ ਨੂੰ ਰਿਜ਼ਰਵੇਸ਼ਨ ਦਿੱਤਾ ਜਾਵੇਗਾ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਰਿਜ਼ਰਵੇਸ਼ਨ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਚੱਲਦੇ ਇਸ ਸੂਬੇ 'ਚ ਫਿਰ ਲੱਗਾ ਕਰਫਿਊ

ਕੋਰੋਨਾ ਵਾਰੀਅਰਜ਼ ਦਾ ਸਨਮਾਨ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ, ‘ਇਹ ਉਨ੍ਹਾਂ ਸਾਰੇ ਕੋਰੋਨਾ ਵਾਰੀਅਰਜ਼ ਦੇ ਸਨਮਾਨ ਲਈ ਹੈ ਜਿਨ੍ਹਾਂ ਨੇ ਨਿਸਵਾਰਥ ਭਾਵ ਨਾਲ ਸੇਵਾ ਕੀਤੀ ਹੈ।’ ਉਨ੍ਹਾਂ ਕਿਹਾ ਹੈ, ਕੋਰੋਨਾ ਕਾਲ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਨਿਸਵਾਰਥ ਭਾਵ ਨਾਲ ਅੱਗੇ ਆ ਕੇ ਜ਼ਰੂਰਤਮੰਦਾਂ ਦੀ ਮਦਦ ਕੀਤੀ। ਇਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੋਰੋਨਾ ਯੋਧਾ ਦੀ ਭੂਮਿਕਾ ਨਿਭਾਈ। ਕਈ ਕੋਰੋਨਾ ਵਾਰੀਅਰਜ਼ ਨੇ ਆਪਣੀ ਕੁਰਬਾਨੀ ਤੱਕ ਦੇ ਦਿੱਤੀ।

ਉਨ੍ਹਾਂ ਨੇ ਟਵੀਟ ਕੀਤਾ ਹੈ, ‘#CoronaWarriors ਦੇ ਯੋਗਦਾਨ ਨੂੰ ਇਤਿਹਾਸ ਕਦੇ ਭੁਲਾ ਨਹੀਂ ਸਕੇਗਾ। ਇਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦੇ ਹੋਏ @MoHFW_INDIA ਨੇ Central Pool ਦੀ 5 MBBS seats ਕੋਰੋਨਾ ਵਾਰੀਅਰਜ਼ ਲਈ ਰਾਖਵੀਂਆਂ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦਾ ਇਹ ਕਦਮ   ਕੋਰੋਨਾ ਯੋਧਾਵਾਂ ਪ੍ਰਤੀ ਮੋਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ।’

ਇਹ ਸੰਸਥਾਨ ਪਹਿਲਾਂ ਤੋਂ ਹੀ ਕਰ ਰਹੇ ਨੇ ਮਦਦ
ਉਥੇ ਹੀ ਕਈ ਵਿਦਿਅਕ ਅਦਾਰੇ ਪਹਿਲਾਂ ਤੋਂ ਹੀ COVID ਵਾਰੀਅਰਜ਼ ਦੇ ਬੱਚਿਆਂ ਲਈ ਛੋਟ ਦੀ ਪੇਸ਼ਕਸ਼ ਕਰ ਚੁੱਕੇ ਹਨ। ਇਨ੍ਹਾਂ 'ਚ ਚੰਡੀਗੜ੍ਹ ਯੂਨੀਵਰਸਿਟੀ ਅਤੇ LPU, ਫਗਵਾੜਾ ਦਾ ਨਾਮ ਵੀ ਸ਼ਾਮਲ ਹੈ। ਚੰਡੀਗੜ੍ਹ ਯੂਨੀਵਰਸਿਟੀ 'ਚ 10 ਫ਼ੀਸਦੀ ਰਿਜ਼ਰਵੇਸ਼ਨ ਤਾਂ LPU, ਫਗਵਾੜਾ ਮੁਫਤ ਸਿੱਖਿਆ ਦੇ ਰਿਹਾ ਹੈ।


Inder Prajapati

Content Editor

Related News