ਮਾਇਆਵਤੀ ਦੇਖ ਰਹੀ ਹੈ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ : ਪਾਸਵਾਨ

Thursday, May 02, 2019 - 12:16 PM (IST)

ਬਲੀਆ (ਉੱਤਰ ਪ੍ਰਦੇਸ਼)— ਲੋਕ ਜਨਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਵਲ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਬਸਪਾ ਸੁਪਰੀਮੋ ਮਾਇਆਵਤੀ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ 'ਚ ਇਕ ਸੰਸਦ ਮੈਂਬਰ ਨਾ ਹੋਣ ਅਤੇ ਲੋਕ ਸਭਾ ਚੋਣਾਂ ਨਾ ਲੜਨ ਦੇ ਬਾਵਜੂਦ ਮਾਇਆਵਤੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੀ ਹੈ। ਉਨ੍ਹਾਂ ਨੇ ਰਾਖਵੇਂਕਰਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਲਿਤ ਅਤੇ ਪਿਛੜਾ ਵਰਗ ਨੂੰ ਰਾਖਵਾਂਕਰਨ ਕਾਂਗਰਸ ਦੀ ਦੇਣ ਨਹੀਂ ਹੈ। ਬਲੀਆ ਲੋਕ ਸਭਾ ਖੇਤਰ ਦੇ ਭਾਜਪਾ ਉਮੀਦਵਾਰ ਵੀਰੇਂਦਰ ਸਿੰਘ ਮਸਤ ਦੇ ਸਮਰਥਨ 'ਚ ਬਲੀਆ ਜ਼ਿਲੇ ਦੇ ਬੈਰੀਆ 'ਚ ਬੁੱਧਵਾਰ ਸ਼ਾਮ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਮ ਵਿਲਾਸ ਪਾਸਵਾਨ ਨੇ ਸਪਾ-ਬਸਪਾ ਗਠਜੋੜ ਅਤੇ ਕਾਂਗਰਸ 'ਤੇ ਹਮਲਾ ਬੋਲਿਆ।

ਉਨ੍ਹਾਂ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਗਠਜੋੜ 'ਚ ਪ੍ਰਧਾਨ ਮੰਤਰੀ ਦਾ ਉਮੀਦਵਾਰ ਕੌਣ ਹੈ, ਇਹ ਕਿਸੇ ਨੂੰ ਪਤਾ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ,''ਸਾਡੇ ਇੱਥੇ ਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਪਰ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਦੇ ਮਸਲੇ 'ਤੇ ਵਿਰੋਧੀ ਬਿਖਰੇ ਹੋਏ ਹਨ।'' ਉਨ੍ਹਾਂ ਨੇ ਕਿਹਾ,''ਸਪਾ ਅਤੇ ਬਸਪਾ ਵੱਖ ਬੋਲ ਰਹੀ ਹੈ ਅਤੇ ਕਾਂਗਰਸ ਵੀ ਵੱਖ ਦਿਖਾਈ ਦੇ ਰਹੀ ਹੈ ਅਤੇ ਮਮਤਾ ਬੈਨਰਜੀ, ਚੰਦਰਬਾਬੂ ਨਾਇਡੂ ਵੀ ਵੱਖ ਹੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ।'' ਕੇਂਦਰੀ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਮਸਲੇ 'ਤੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਕੋਈ ਵੀ ਉਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦਾ ਇਕ ਦੋਸ਼ ਨਹੀਂ ਲੱਗਾ ਸਕਦਾ। ਉਨ੍ਹਾਂ ਨੇ ਰਾਖਵਾਂਕਰਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਲਿਤ ਅਤੇ ਪਿਛੜਾ ਵਰਗ ਨੂੰ ਰਾਖਵਾਂਕਰਨ ਕਾਂਗਰਸ ਦੀ ਦੇਣ ਨਹੀਂ ਹੈ।


DIsha

Content Editor

Related News