ਆਕਾਸ਼ ਅਤੇ ਦੀਪਿਕਾ ਨੂੰ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ, ਈਸ਼ਾਨ ਨੂੰ ਵਧਾਇਆ ਜਾਵੇਗਾ ਅੱਗੇ : ਮਾਇਆਵਤੀ

Sunday, Sep 20, 2026 - 01:43 PM (IST)

ਆਕਾਸ਼ ਅਤੇ ਦੀਪਿਕਾ ਨੂੰ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ, ਈਸ਼ਾਨ ਨੂੰ ਵਧਾਇਆ ਜਾਵੇਗਾ ਅੱਗੇ : ਮਾਇਆਵਤੀ

ਲਖਨਊ (ਏਜੰਸੀ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਆਪਣੇ "ਅੰਤਿਮ ਫੈਸਲੇ" ਅਤੇ "ਪ੍ਰਤੀਬੱਧਤਾ" ਦੇ 8 ਦਿਨਾਂ ਬਾਅਦ ਪਰਿਵਾਰਕ ਮਾਮਲਿਆਂ 'ਤੇ ਇਕ ਨਵਾਂ ਫੈਸਲਾ ਸੁਣਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਹੁਣ ਉਨ੍ਹਾਂ ਦੇ ਛੋਟੇ ਭਰਾ ਆਨੰਦ ਕੁਮਾਰ ਦੇ ਪੁੱਤਰ ਆਕਾਸ਼ ਆਨੰਦ ਅਤੇ ਉਨ੍ਹਾਂ ਦੀ ਧੀ ਦੀਪਿਕਾ ਆਨੰਦ ਨੂੰ ਪਾਰਟੀ 'ਚ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ, ਪਰਿਵਾਰ 'ਚੋਂ ਸਿਰਫ਼ ਈਸ਼ਾਨ ਆਨੰਦ ਨੂੰ ਪਾਰਟੀ 'ਚ ਸਨਮਾਨਜਨਕ ਜ਼ਿੰਮੇਵਾਰੀ ਦੇ ਕੇ ਅੱਗੇ ਵਧਾਇਆ ਜਾਵੇਗਾ।

ਮਾਇਆਵਤੀ ਦਾ ਇਹ ਫੈਸਲਾ 12 ਸਤੰਬਰ ਨੂੰ ਲਏ ਗਏ ਉਨ੍ਹਾਂ ਦੇ "ਪਰਿਵਾਰਕ ਫੈਸਲੇ" ਤੋਂ 8 ਦਿਨਾਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਛੋਟੇ ਭਰਾ ਆਨੰਦ ਕੁਮਾਰ ਦੇ ਪੁੱਤਰਾਂ (ਆਕਾਸ਼ ਅਤੇ ਈਸ਼ਾਨ) ਨੂੰ ਪਾਰਟੀ 'ਚ ਕੋਈ ਵੀ ਵੱਡਾ ਜਾਂ ਛੋਟਾ ਅਹੁਦਾ ਸੰਭਾਲ ਕੇ ਰਾਜਨੀਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਸੀ,"ਮੇਰਾ ਅੰਤਿਮ ਫੈਸਲਾ ਅਤੇ ਪ੍ਰਣ ਇਹ ਹੈ ਕਿ ਆਨੰਦ ਕੁਮਾਰ ਦੇ ਖਾਸ ਕਰਕੇ ਕਿਸੇ ਵੀ ਬੇਟੇ ਨੂੰ ਬਸਪਾ 'ਚ ਕੋਈ ਵੀ ਵੱਡਾ ਜਾਂ ਛੋਟਾ ਅਹੁਦਾ ਸੰਭਾਲ ਕੇ ਰਾਜਨੀਤੀ 'ਚ ਸ਼ਾਮਲ ਹੋਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ।"

 

ਮਾਇਆਵਤੀ ਨੇ ਇਹ ਵੀ ਕਿਹਾ ਕਿ ਜੇਕਰ ਆਨੰਦ ਕੁਮਾਰ ਨੂੰ ਉਨ੍ਹਾਂ ਦੀ ਮਦਦ ਲਈ ਕਿਸੇ ਹੋਰ ਮੈਂਬਰ ਦੀ ਲੋੜ ਪੈਂਦੀ ਹੈ ਤਾਂ ਉਹ ਆਪਣੀ ਇਕਲੌਤੀ ਧੀ ਦੀਪਿਕਾ ਆਨੰਦ ਦੀ ਮਦਦ ਲੈ ਸਕਦੇ ਹਨ, ਜੋ ਇਸ ਸਮੇਂ ਵਕਾਲਤ ਦੀ ਪੜ੍ਹਾਈ ਕਰ ਰਹੀ ਹੈ। ਬਸਪਾ ਮੁਖੀ ਨੇ ਐਤਵਾਰ ਨੂੰ 'X' 'ਤੇ ਇਕ ਪੋਸਟ 'ਚ ਆਪਣੇ ਫੈਸਲੇ ਬਾਰੇ ਵਿਸਥਾਰ ਨਾਲ ਦੱਸਿਆ,"ਹੁਣ, ਪਾਰਟੀ ਦੇ ਹਿੱਤ 'ਚ, ਆਕਾਸ਼ ਆਨੰਦ ਅਤੇ ਉਸ ਦੀ ਭੈਣ (ਦੀਪਿਕਾ) ਨੂੰ ਕਿਸੇ ਵੀ ਪਾਰਟੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਦੂਰ ਰੱਖਣਾ ਉਚਿਤ ਹੋਵੇਗਾ। ਇਸ ਫੈਸਲੇ 'ਚ ਕੋਈ ਬਦਲਾਅ ਨਹੀਂ ਹੋਵੇਗਾ।"

ਉਨ੍ਹਾਂ ਅੱਗੇ ਕਿਹਾ,"ਹੁਣ, ਇਨ੍ਹਾਂ ਦੋਵਾਂ ਦੀ ਥਾਂ, ਆਨੰਦ ਕੁਮਾਰ ਦੇ ਪਰਿਵਾਰ 'ਚੋਂ ਸਿਰਫ਼ ਈਸ਼ਾਨ ਆਨੰਦ ਨੂੰ ਪਾਰਟੀ 'ਚ ਇਕ ਸਨਮਾਨਜਨਕ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਆਕਾਸ਼ ਆਨੰਦ ਅਤੇ ਉਸ ਦੀ ਭੈਣ ਨਾਲ ਕਦੇ ਵੀ ਕੋਈ ਸਬੰਧ ਨਹੀਂ ਰਹੇਗਾ।" ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ 'ਚ ਕਿਸੇ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਰੋਕਿਆ ਜਾਵੇਗਾ। ਮਾਇਆਵਤੀ ਨੇ ਚਿਤਾਵਨੀ ਦਿੱਤੀ,"ਜੇਕਰ ਉਹ ਕੋਈ ਗੰਭੀਰ ਪਾਰਟੀ ਵਿਰੋਧੀ ਕਾਰਵਾਈ ਕਰਦਾ ਹੈ, ਤਾਂ ਉਸ ਨੂੰ ਵੀ ਪਾਰਟੀ 'ਚੋਂ ਕੱਢ ਦਿੱਤਾ ਜਾਵੇਗਾ। ਹਾਲਾਂਕਿ, ਅਜਿਹੀ ਸਥਿਤੀ 'ਚ ਆਨੰਦ ਕੁਮਾਰ ਦੇ ਪਰਿਵਾਰ ਦੇ ਕਿਸੇ ਵੀ ਹੋਰ ਮੈਂਬਰ ਨੂੰ ਪਾਰਟੀ 'ਚ ਕੋਈ ਵੱਡੀ ਜਾਂ ਛੋਟੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News