ਪੰਜਾਬ ਦੇ ਈਸ਼ਾਨ ਮਿਨਹਾਸ ਨੇ ਵਧਾਇਆ ਮਾਣ! ਭਾਰਤੀ ਫ਼ੌਜ ''ਚ ਬਣਿਆ ਲੈਫਟੀਨੈਂਟ

Sunday, Sep 13, 2026 - 02:29 PM (IST)

ਪੰਜਾਬ ਦੇ ਈਸ਼ਾਨ ਮਿਨਹਾਸ ਨੇ ਵਧਾਇਆ ਮਾਣ! ਭਾਰਤੀ ਫ਼ੌਜ ''ਚ ਬਣਿਆ ਲੈਫਟੀਨੈਂਟ

ਗੜ੍ਹਦੀਵਾਲਾ/ਭੰਗਾ (ਸ. ਹ., ਭਟੋਆ)-ਕੰਢੀ ਖੇਤਰ ਦੇ ਪਿੰਡ ਚੱਕਲਾਦਿਆ ਦੇ ਰਹਿਣ ਵਾਲੇ 23 ਸਾਲਾ ਈਸ਼ਾਨ ਮਿਨਹਾਸ ਨੇ ਭਾਰਤੀ ਫ਼ੌਜ ’ਚ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਦਾ ਹੀ ਨਹੀਂ ਸਗੋਂ ਹੁਸ਼ਿਆਰਪੁਰ ਦਾ ਵੀ ਮਾਣ ਵਧਾਇਆ ਹੈ। ਬੀਤੇ ਦਿਨ ਜਦੋਂ ਈਸ਼ਾਨ ਮਿਨਹਾਸ ਲੈਫਟੀਨੈਂਟ ਬਣਾ ਕੇ ਚੌਥੀ ਪੀੜ੍ਹੀ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਪਿੰਡ ਚੱਕਲਦਿਆਂ ਪਹੁੰਚੇ ਤਾਂ ਪੂਰਾ ਪਿੰਡ ’ਚ ਖ਼ੁਸ਼ੀ ਦਾ ਮਾਹੌਲ ਸੀ ਅਤੇ ਸੈਂਕੜੇ ਲੋਕ ਆਪਣੇ ਪਿੰਡ ਦੇ ਪੁੱਤਰ ਦਾ ਸਵਾਗਤ ਕਰਨ ਲਈ ਉਸ ਦੇ ਘਰ ਇਕੱਠੇ ਹੋਏ ਸਨ। 

ਇਹ ਵੀ ਪੜ੍ਹੋ: ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ ਆਪਣਾ ਪੁਰਾਣਾ ਦੌਰ ਲੱਭ ਰਹੇ ਲੋਕ

ਉਸ ਦੇ ਪਿੰਡ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਉਸ ਦਾ ਨਿੱਘਾ ਸਵਾਗਤ ਕੀਤਾ। ਇਸ ਖ਼ੁਸ਼ੀ ਦੇ ਪਲ 'ਚ ਈਸ਼ਾਨ ਦੇ ਦਾਦਾ ਸੇਵਾਮੁਕਤ ਆਨਰੇਰੀ ਕੈਪਟਨ ਪ੍ਰੀਤਮ ਸਿੰਘ ਮਿਨਹਾਸ ਆਪਣੇ ਪੁਸ਼ਤੈਨੀ ਘਰ ਦੀ ਦਹਿਲੀਜ਼ 'ਤੇ ਸ਼ਾਨ ਨਾਲ ਖੜ੍ਹੇ ਸਨ ਅਤੇ ਉਨ੍ਹਾਂ ਆਪਣੇ ਪੋਤੇ 'ਤੇ ਫ਼ਕਰ ਮਹਿਸੂਸ ਕਰਦਿਆਂ ਸਲੂਟ ਨਾਲ ਉਸ ਦਾ ਸਵਾਗਤ ਕੀਤਾ। ਈਸ਼ਾਨ ਦੇ ਪਿਤਾ ਕਰਨਲ ਸੰਜੀਵ, ਮਾਤਾ ਅਮਿਤਾ ਮਿਨਹਾਸ ਅਤੇ ਭੈਣ ਬਹੁਤ ਖ਼ੁਸ਼ ਸਨ ਅਤੇ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕੇ। ਇਸ ਮੌਕੇ ਰਾਜਿੰਦਰ ਸਿੰਘ ਠਾਕੁਰ, ਕਮਲੇਸ਼ ਠਾਕੁਰ, ਸਰਿਤਾ ਰਾਣਾ, ਕੰਚਨ ਕਟੋਚ, ਅਸ਼ਵਨੀ ਰਾਣਾ, ਪੰਕਜ ਕਟੋਚ, ਸ਼ਿਵਿੰਦਰ ਠਾਕੁਰ, ਸੁਮਿਤੀ ਠਾਕੁਰ ਆਦਿ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਜਵਾਕੜੀ ਨਾਲ ਮੁੰਡੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News