ਦਿੱਲੀ ਵਿਧਾਨ ਸਭਾ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ! ਨਹੀਂ ਮਿਲੀ ਕੋਈ ਸ਼ੱਕੀ ਵਸਤੂ
Wednesday, Sep 09, 2026 - 11:24 AM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਨੂੰ ਮੰਗਲਵਾਰ ਸਵੇਰੇ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਪੂਰੀ ਜਾਂਚ ਤੋਂ ਬਾਅਦ ਪੁਲਸ ਨੇ ਕਿਹਾ ਕਿ ਇਹ ਇਹ ਧਮਕੀ ਫਰਜ਼ੀ ਪਾਈ ਗਈ।
ਪੁਲਸ ਅਨੁਸਾਰ ਸਵੇਰੇ 8:39 ਵਜੇ ਇਕ ਧਮਕੀ ਭਰਿਆ ਈਮੇਲ ਮਿਲਿਆ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ। ਨਾਲ ਹੀ ਲੋੜੀਂਦੀ ਜਾਂਚ ਸ਼ੁਰੂ ਕੀਤੀ ਗਈ। ਵਿਧਾਨ ਸਭਾ ਦੇ ਸਪੀਕਰ ਬਿਜੇਂਦਰ ਗੁਪਤਾ ਨੂੰ ਈਮੇਲ ਮਿਲੀ ਸੀ। ਪੂਰੀ ਤਲਾਸ਼ੀ ਤੋਂ ਬਾਅਦ ਇਮਾਰਤ ’ਚੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
