ਸੰਕਟ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ, ਮੂਡੀਜ਼ ਨੇ ਵਧਾਇਆ ਗ੍ਰੋਥ ਦਾ ਅਨੁਮਾਨ
Friday, Sep 18, 2026 - 06:58 PM (IST)
ਬਿਜ਼ਨੈੱਸ ਡੈਸਕ - ਦੁਨੀਆ ਭਰ ’ਚ ਜਾਰੀ ਤਣਾਅ ਅਤੇ ਮਿਡਲ ਈਸਟ ’ਚ ਚੱਲ ਰਹੇ ਸੰਘਰਸ਼ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਆਪਣੀ ਮਜ਼ਬੂਤੀ ਦਾ ਲੋਹਾ ਮੰਨਵਾ ਰਹੀ ਹੈ। ਰੇਟਿੰਗ ਏਜੰਸੀ ਮੂਡੀਜ਼ ਰੇਟਿੰਗਸ ਨੇ ਭਾਰਤ ਦੀ ਆਰਥਿਕ ਸਥਿਰਤਾ ਨੂੰ ਦੇਖਦੇ ਹੋਏ ਮਾਲੀ ਸਾਲ 2026-27 ਲਈ ਭਾਰਤ ਦੀ ਰੀਅਲ ਜੀ. ਡੀ. ਪੀ. ਗ੍ਰੋਥ ਦਾ ਅਨੁਮਾਨ 6 ਤੋਂ ਵਧਾ ਕੇ 7 ਫੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਮੂਡੀਜ਼ ਦਾ ਮੰਨਣਾ ਹੈ ਕਿ ਗਲੋਬਲ ਝਟਕਿਆਂ ਅਤੇ ਭੂ-ਸਿਆਸੀ ਤਣਾਅ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਜੀ-20 ਦੇਸ਼ਾਂ ਅਤੇ ਸਮਕੱਛ ਅਰਥਵਿਵਸਥਾਵਾਂ ’ਚ ਸਭ ਤੋਂ ਤੇਜ਼ ਰਹੇਗੀ।
2026 ਦੀ ਪਹਿਲੀ ਛਿਮਾਹੀ ’ਚ 8.2 ਫੀਸਦੀ ਦੀ ਤੂਫਾਨੀ ਰਫਤਾਰ
ਏਜੰਸੀ ਨੇ ਭਾਰਤ ਦੀ ਸੋਵਰਨ ਰੇਟਿੰਗ ਦੀ ਨਿਯਮਤ ਸਮੀਖਿਆ ਦੌਰਾਨ ਇਹ ਵਾਧਾ ਕੀਤਾ ਹੈ। ਅੰਕੜਿਆਂ ਮੁਤਾਬਕ ਕੈਲੰਡਰ ਸਾਲ 2026 ਦੇ ਪਹਿਲੇ 6 ਮਹੀਨਿਆਂ ’ਚ ਭਾਰਤ ਦੀ ਜੀ. ਡੀ. ਪੀ. ਗ੍ਰੋਥ ਰੇਟ 8.2 ਫੀਸਦੀ ਦਰਜ ਕੀਤੀ ਗਈ, ਜੋ 2025 ’ਚ 7.3 ਫੀਸਦੀ ਸੀ। ਇਸ ਤੇਜ਼ ਰਫਤਾਰ ਦੇ ਪਿੱਛੇ ਕਈ ਅਹਿਮ ਕਾਰਨ ਰਹੇ ਹਨ।
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਨਿੱਜੀ ਖਪਤ ’ਚ ਮਜ਼ਬੂਤ ਵਾਧੇ ਨੇ ਅਰਥਵਿਵਸਥਾ ਨੂੰ ਸਹਾਰਾ ਦਿੱਤਾ। ਇਸ ਦੇ ਨਾਲ ਹੀ ਫਿਕਸਡ ਇਨਵੈਸਟਮੈਂਟ ’ਚ ਮਜ਼ਬੂਤੀ ਅਤੇ ਸਰਕਾਰ ਵੱਲੋਂ ਇਨਫਰਾਸਟ੍ਰਕਚਰ ’ਤੇ ਲਗਾਤਾਰ ਖਰਚ ਦਾ ਵੀ ਫਾਇਦਾ ਮਿਲਿਆ। ਇਸ ਤੋਂ ਇਲਾਵਾ ਸਰਵਿਸਿਜ਼ ਸੈਕਟਰ ਦਾ ਮਜ਼ਬੂਤ ਪ੍ਰਦਰਸ਼ਨ ਜਾਰੀ ਰਿਹਾ ਹੈ। ਪ੍ਰਾਈਵੇਟ ਇਨਵੈਸਟਮੈਂਟ ’ਚ ਸੰਭਾਵੀ ਸੁਧਾਰ ਨੂੰ ਵੀ ਅਰਥਵਿਵਸਥਾ ਲਈ ਚੰਗਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਕੱਚੇ ਤੇਲ ਅਤੇ ਮਹਿੰਗਾਈ ਦਾ ਬਣਿਆ ਹੋਇਆ ਹੈ ਖਦਸ਼ਾ
ਮੂਡੀਜ਼ ਨੇ ਭਵਿੱਖ ਦੀ ਆਰਥਿਕ ਸਿਹਤ ਨੂੰ ਲੈ ਕੇ ਕੁਝ ਸਾਵਧਾਨੀਆਂ ਵੀ ਜਤਾਈਆਂ ਹਨ। ਏਜੰਸੀ ਦਾ ਕਹਿਣਾ ਹੈ ਕਿ ਮਿਡਲ ਈਸਟ ’ਚ ਅਣਸੁਲਝੇ ਸੰਘਰਸ਼ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦੇ ਮਾਲੀ ਸਾਲ 2027 ’ਚ ਔਸਤ ਮਹਿੰਗਾਈ ਦਰ 4.8 ਫੀਸਦੀ ਤੱਕ ਪਹੁੰਚ ਸਕਦੀ ਹੈ, ਜੋ ਮਾਲੀ ਸਾਲ 2026 ’ਚ 2.4 ਫੀਸਦੀ ਸੀ। ਇਸ ਤੋਂ ਇਲਾਵਾ, ਅਲ-ਨੀਨੋ ਦੇ ਕਾਰਨ ਖੁਰਾਕੀ ਪਦਾਰਥਾਂ ਦੇ ਭਾਅ ਵਧਣ, ਐਨਰਜੀ ਤੇ ਫਰਟੀਲਾਈਜ਼ਰ ਦਰਾਮਦ ਦਾ ਖਰਚ ਵਧਣ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਰੇਮਿਟੈਂਸ ’ਚ ਕਮੀ ਨਾਲ ਚਾਲੂ ਖਾਤਾ ਘਾਟਾ (ਸੀ. ਏ. ਡੀ.) ਵਧ ਸਕਦਾ ਹੈ, ਜਿਸ ਨਾਲ ਵਿਕਾਸ ਦੀ ਰਫਤਾਰ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ : 'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail
ਫਿਸਕਲ ਡੈਫਿਸਿਟ ਘਟਾਉਣ ਦੀ ਦਿਸ਼ਾ ’ਚ ਜਾਰੀ ਹਨ ਯਤਨ
ਰਾਜਕੋਸ਼ੀ ਨੀਤੀ ’ਤੇ ਮੂਡੀਜ਼ ਨੇ ਕਿਹਾ ਕਿ ਭਾਰਤ ਸਰਕਾਰ ਨੇ ਗਲੋਬਲ ਝਟਕਿਆਂ ਦੇ ਬਾਵਜੂਦ ਰਾਜਕੋਸ਼ੀ ਅਨੁਸ਼ਾਸਨ ਬਣਾਏ ਰੱਖਿਆ ਹੈ। ਸਰਕਾਰ ਦਾ ਟੀਚਾ ਕੇਂਦਰੀ ਬਜਟ ਘਾਟੇ ਨੂੰ 4.4 ਤੋਂ ਘਟਾ ਕੇ 4.3 ਫੀਸਦੀ ’ਤੇ ਲਿਆਉਣਾ ਹੈ। ਹਾਲਾਂਕਿ, ਐਨਰਜੀ ਸਬਸਿਡੀ, ਵਧਦਾ ਰੱਖਿਆ ਖਰਚ ਅਤੇ ਇਨਫਰਾਸਟ੍ਰਕਚਰ ’ਤੇ ਜਾਰੀ ਨਿਵੇਸ਼ ਨਾਲ ਸਰਕਾਰ ’ਤੇ ਕੁਝ ਵਿੱਤੀ ਦਬਾਅ ਰਹਿ ਸਕਦਾ ਹੈ।
ਇਸ ਦੇ ਬਾਵਜੂਦ ਮਜ਼ਬੂਤ ਨੋਮੀਨਲ ਜੀ. ਡੀ. ਪੀ. ਗ੍ਰੋਥ ਅਤੇ ਬਿਹਤਰ ਟੈਕਸ ਕਲੈਕਸ਼ਨ ਦੇ ਦਮ ’ਤੇ ਭਾਰਤ ਦੇ ਵਿੱਤੀ ਅੰਕੜਿਆਂ ’ਚ ਹੌਲੀ-ਹੌਲੀ ਸੁਧਾਰ ਦੀ ਉਮੀਦ ਜਤਾਈ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
