ਮਾਇਆਵਤੀ ਨੇ ਬੀਮਾਰ ਹੋਣ ਦੀਆਂ ਅਫਵਾਹਾਂ ਨੂੰ ਖਾਰਜ ਕੀਤਾ, ਕਿਹਾ- ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ
Monday, Sep 14, 2026 - 10:28 AM (IST)
ਲਖਨਊ (ਏਜੰਸੀ)- ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣੀ ਬੀਮਾਰੀ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਲਖਨਊ ’ਚ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ। ਆਪਣਾ ਕੰਮ ਕਰ ਰਹੀ ਹਾਂ। ਇਸ ਦੌਰਾਨ ਮਾਇਆਵਤੀ ਨੇ ਕਿਹਾ ਕਿ ਪਾਰਟੀ ਤੋਂ ਕੱਢੇ ਗਏ ਲੋਕ ਇਹ ਭੁਲੇਖਾ ਫੈਲਾ ਰਹੇ ਹਨ ਕਿ ਮੈਂ ਬੀਮਾਰ ਹਾਂ ਇਸ ਲਈ ਵੱਡੇ ਮਾਮਲਿਆਂ ’ਤੇ ਵੀ ‘ਐਕਸ’ ’ਤੇ ਹੀ ਪੋਸਟ ਕਰ ਰਹੀ ਹਾਂ। ਇਸੇ ਵਜ੍ਹਾ ਨਾਲ ਅੱਜ ਮੈਂ ਤੁਹਾਡੇ ਸਾਹਮਣੇ ਆਈ ਹਾਂ।
ਉਨ੍ਹਾਂ ਕਿਹਾ ਕਿ ਇਸ ਦਾ ਸਬੂਤ ਹੈ ਕਿ ਪਾਰਟੀ ਦੇ ਇੰਚਾਰਜ ਆਲੋਕ ਕੁਮਾਰ ਕੋਲ ਸ਼ਨੀਵਾਰ ਰਾਤ 10:04 ਵਜੇ ਭਤੀਜੇ ਆਕਾਸ਼ ਆਨੰਦ ਦਾ ਫੋਨ ਆਇਆ। ਪੁੱਛਿਆ- ਭੈਣ ਜੀ ਬੀਮਾਰ ਹਨ ਕੀ? ਉਨ੍ਹਾਂ ਦੀ ਸਿਹਤ ਕਿਵੇਂ ਹੈ? ਆਲੋਕ ਕੁਮਾਰ ਨੇ ਕਿਹਾ- ਉਹ ਬਿਲਕੁਲ ਠੀਕ ਹਨ। ਕੰਮ ’ਚ ਲੱਗੇ ਹਨ। ਇਸ ’ਤੇ ਆਕਾਸ਼ ਨੇ ਆਲੋਕ ਕੁਮਾਰ ਨੂੰ ਕਿਹਾ ਕਿ ਮੇਰੀ ਇਹ ਗੱਲ ਭੈਣ ਜੀ ਨੂੰ ਨਾ ਦੱਸਣਾ ਅਤੇ ਫੋਨ ਰੱਖ ਦਿੱਤਾ। ਇਹ ਗੰਭੀਰ ਗੱਲ ਹੈ।
ਮਾਇਆਵਤੀ ਨੇ ਕਿਹਾ ਕਿ ਆਕਾਸ਼ ਦੀ ਇਹ ਮਾਨਸਿਕਤਾ ਸਹੀ ਵੀ ਹੋ ਸਕਦੀ ਹੈ ਅਤੇ ਗਲਤ ਵੀ। ਅਜੇ ਵੀ ਉਹ ਆਪਣੇ ਦਿਮਾਗ ਨਾਲ ਕੰਮ ਨਹੀਂ ਕਰ ਰਹੇ ਹਨ, ਸਗੋਂ ਆਪਣੇ ਸਹੁਰੇ ਅਸ਼ੋਕ ਸਿਧਾਰਥ ਦੇ ਦਿਮਾਗ ਨਾਲ ਕੰਮ ਕਰ ਰਹੇ ਹਨ। ਆਕਾਸ਼ ਅਜੇ ਸਿਆਸੀ ਤੌਰ ’ਤੇ ਸੂਝਵਾਨ ਨਹੀਂ ਹੋ ਸਕੇ ਹਨ, ਇਸੇ ਲਈ ਉਨ੍ਹਾਂ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
