1 ਅਕਤੂਬਰ ਤੋਂ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲਗਾਏ ਜਾਣਗੇ 775 ANPR ਕੈਮਰੇ, ਜਾਣੋ ਵਜ੍ਹਾ
Wednesday, Sep 16, 2026 - 06:10 PM (IST)
ਬਿਜ਼ਨੈੱਸ ਡੈਸਕ : ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਐਲਾਨ ਕੀਤਾ ਕਿ ਟਰਾਂਸਪੋਰਟ ਵਿਭਾਗ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) 'ਚ 775 ਆਟੋਮੇਟਿਡ ਨੰਬਰ ਪਲੇਟ ਪਛਾਣ (ਏਐੱਨਪੀਆਰ) ਕੈਮਰੇ ਲਗਾਏਗਾ। ਯੋਜਨਾ ਦੇ ਪਹਿਲੇ ਪੜਾਅ 'ਚ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਝੱਜਰ 'ਚ ਕੈਮਰੇ ਸਥਾਪਤ ਕੀਤੇ ਜਾਣਗੇ। ਇਸ 'ਤੇ ਕਰੀਬ 41 ਕਰੋੜ 74 ਲੱਖ ਰੁਪਏ ਖਰਚ ਹੋਣਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ
ਸ਼੍ਰੀ ਵਿਜ ਨੇ ਕਿਹਾ ਕਿ ਇਨ੍ਹਾਂ ਚਾਰ ਐੱਨਸੀਆਰ ਜ਼ਿਲ੍ਹਿਆਂ ਦੇ ਪੈਟਰੋਲ ਪੰਪਾਂ 'ਤੇ ਏਐੱਨਪੀਆਰ ਕੈਮਰੇ ਲਗਾਏ ਜਾਣਗੇ ਤਾਂ ਜੋ (End-of-Life Vehicles—ELVs) ਦੀ ਪਛਾਣ ਕੀਤੀ ਜਾ ਸਕੇ ਅਤੇ ਵਾਤਾਵਰਣ ਦੇ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਗੁਰੂਗ੍ਰਾਮ 'ਚ 249 ਕੈਮਰੇ, ਸੋਨੀਪਤ 'ਚ 215, ਝੱਜਰ 'ਚ 195 ਅਤੇ ਫਰੀਦਾਬਾਦ 'ਚ 116 ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਰਾਜ 'ਚ ਕੁੱਲ 2,780 ਏਐੱਨਪੀਆਰ ਕੈਮਰੇ ਚਾਹੀਦੇ ਹਨ। ਪਹਿਲੇ ਪੜਾਅ 'ਚ ਚਾਰ ਐੱਨਸੀਆਰ ਜ਼ਿਲ੍ਹਿਆਂ 'ਚ 775 ਕੈਮਰੇ ਲਗਾਏ ਜਾਣਗੇ।
ਇਹ ਵੀ ਪੜ੍ਹੋ : ਹੁਣ ਮੋਬਾਇਲ SIM ਦੀ ਤਰ੍ਹਾਂ ਪੋਰਟ ਕਰਵਾ ਸਕੋਗੇ FASTAG, ਨਹੀਂ ਉਤਾਰਨਾ ਪਵੇਗਾ ਸਟਿੱਕਰ
ਇਹ ਵਿਵਸਥਾ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਦੇ ਨਿਰਦੇਸ਼ਾਂ ਅਨੁਸਾਰ ਲਾਗੂ ਕੀਤਾ ਜਾ ਰਹੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਕੈਮਰਾ ਲਗਾਉਣ ਦਾ ਕੰਮ 30 ਸਤੰਬਰ 2026 ਤੱਕ ਪੂਰਾ ਕਰਨ ਦਾ ਟੀਚਾ ਹੈ। ਇਸ ਤੋਂ ਬਾਅਦ 1 ਅਕਤੂਬਰ ਤੋਂ ਹਰਿਆਣਾ 'ਚ ਰਜਿਸਟਰਡ ਜੀਵਨ ਮਿਆਦ ਪੂਰੀ ਕਰ ਚੁੱਕੇ ਵਾਹਨਾਂ ਨੂੰ ਈਂਧਨ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਸਰਕਾਰ ਇਸ ਪ੍ਰਕਿਰਿਆ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ANPR ਤਕਨਾਲੋਜੀ ਪੁਰਾਣੇ ਵਾਹਨਾਂ ਦੀ ਵਧੇਰੇ ਪ੍ਰਭਾਵਸ਼ਾਲੀ ਅਤੇ ਯੋਜਨਾਬੱਧ ਪਛਾਣ ਨੂੰ ਸਮਰੱਥ ਬਣਾਏਗੀ। ਇਹ NCR 'ਚ ਪ੍ਰਦੂਸ਼ਣ ਕੰਟਰੋਲ ਅਤੇ ਹਵਾ ਗੁਣਵੱਤਾ ਸੁਧਾਰ ਦੇ ਯਤਨਾਂ ਨੂੰ ਵੀ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ : Zomato ਦਾ ਗਾਹਕਾਂ ਨੂੰ ਵੱਡਾ ਝਟਕਾ, COD 'ਤੇ ਦੇਣਾ ਹੋਵੇਗਾ Extra Charge
ਇਹ ਵੀ ਪੜ੍ਹੋ : ਗਣਪਤੀ ਬੱਪਾ ਦੀ ਸਜਾਵਟ ਨੇ ਵਧਾਈ ਸੋਨੇ-ਚਾਂਦੀ ਦੀ ਚਮਕ, 4,000 ਕਰੋੜ ਦੇ ਕਾਰੋਬਾਰ ਦਾ ਅੰਦਾਜ਼ਾ
ਇਹ ਵੀ ਪੜ੍ਹੋ : 'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
