ਸ਼ੇਫਾਲੀ ਵਰਮਾ ਨੂੰ ਜ਼ਿੰਮੇਵਾਰੀ ਲੈਂਦੇ ਵੇਖਣਾ ਚੰਗਾ ਲੱਗਾ : ਹਰਮਨਪ੍ਰੀਤ ਕੌਰ

Monday, Sep 14, 2026 - 03:03 PM (IST)

ਸ਼ੇਫਾਲੀ ਵਰਮਾ ਨੂੰ ਜ਼ਿੰਮੇਵਾਰੀ ਲੈਂਦੇ ਵੇਖਣਾ ਚੰਗਾ ਲੱਗਾ : ਹਰਮਨਪ੍ਰੀਤ ਕੌਰ

ਦੁਬਈ  : ਮਹਿਲਾ ਏਸ਼ੀਆ ਕੱਪ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸਲਾਮੀ ਬੱਲੇਬਾਜ਼ ਸ਼ਫ਼ਾਲੀ ਵਰਮਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਕਿਸੇ ਖਿਡਾਰੀ ਨੂੰ ਇਸ ਤਰ੍ਹਾਂ ਜ਼ਿੰਮੇਵਾਰੀ ਲੈਂਦਿਆਂ ਅਤੇ ਬੱਲੇ ਅਤੇ ਗੇਂਦ ਦੋਵਾਂ ਨਾਲ ਆਪਣਾ ਯੋਗਦਾਨ ਪਾਉਂਦਿਆਂ ਦੇਖਣਾ ਬਹੁਤ ਚੰਗਾ ਲੱਗਦਾ ਹੈ। ਸ਼ਫ਼ਾਲੀ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਰਹੀ, ਜਿਸ ਨੇ 5 ਪਾਰੀਆਂ ਵਿੱਚ 236 ਦੌੜਾਂ ਬਣਾਈਆਂ ਅਤੇ 2 ਵਿਕਟਾਂ ਵੀ ਹਾਸਲ ਕੀਤੀਆਂ। ਫਾਈਨਲ ਮੈਚ ਵਿੱਚ ਸ਼ਫ਼ਾਲੀ ਨੇ 39 ਗੇਂਦਾਂ ਵਿੱਚ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਸ਼ੇਫ਼ਾਲੀ ਅਤੇ ਸਮ੍ਰਿਤੀ ਵਿਚਾਲੇ ਰਿਕਾਰਡ 129 ਦੌੜਾਂ ਦੀ ਭਾਈਵਾਲੀ
ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਦੀ ਜਿੱਤ ਦੀ ਨੀਂਹ ਸਲਾਮੀ ਬੱਲੇਬਾਜ਼ਾਂ ਸ਼ੇਫ਼ਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਰੱਖੀ। ਦੋਵਾਂ ਨੇ ਮਿਲ ਕੇ 129 ਦੌੜਾਂ ਜੋੜੀਆਂ, ਜੋ ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਹੈ। ਟੀਮ ਦੇ ਮੁੱਖ ਕੋਚ ਅਮੋਲ ਮੁਜੂਮਦਾਰ ਨੇ ਇਸ ਜੋੜੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੋਵੇਂ ਖਿਡਾਰਨਾਂ ਇੱਕ-ਦੂਜੇ ਦੀਆਂ ਕਮੀਆਂ ਨੂੰ ਪੂਰਾ ਕਰਦੀਆਂ ਹਨ। ਕੋਚ ਅਨੁਸਾਰ ਟੂਰਨਾਮੈਂਟ ਦੌਰਾਨ ਪਿਚਾਂ ਵਿੱਚ ਮੋੜ (ਟਰਨ) ਸੀ, ਇਸ ਲਈ ਸਕੋਰਬੋਰਡ 'ਤੇ ਦੌੜਾਂ ਬਣਾ ਕੇ 3 ਪ੍ਰਮੁੱਖ ਸਪਿਨਰਾਂ ਨਾਲ ਉਨ੍ਹਾਂ ਦਾ ਬਚਾਅ ਕਰਨਾ ਹੀ ਮੁੱਖ ਰਣਨੀਤੀ ਸੀ।
 


author

Tarsem Singh

Content Editor

Related News