'ਮਸੂਦ ਅਜ਼ਹਰ ਦਾ 'ਸਿਰ ਕਲਮ' ਕਰ ਕੇ ਲਿਆਓ, 51 ਲੱਖ ਇਨਾਮ ਪਾਓ'

02/19/2019 3:23:08 PM

ਮੇਰਠ (ਭਾਸ਼ਾ)— ਭਾਜਪਾ ਦੇ ਨੇਤਾ ਅਤੇ ਪ੍ਰਦੇਸ਼ ਭਾਜਪਾ ਵਪਾਰਕ ਸੈੱਲ ਦੇ ਕਨਵੀਨਰ ਵਿਨੀਤ ਅਗਰਵਾਲ ਸ਼ਾਰਦਾ ਨੇ ਪਾਕਿਸਤਾਨ ਦੇ ਅੱਤਵਾਦੀ ਮਸੂਦ ਅਜ਼ਹਰ ਦਾ ਸਿਰ ਕਲਮ ਕਰ ਕੇ ਭਾਰਤ ਲਿਆਉਣ ਵਾਲੇ ਨੂੰ 51 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਨੇਤਾ ਮੁਤਾਬਕ 11 ਲੱਖ ਰੁਪਏ ਉਨ੍ਹਾਂ ਵਲੋਂ ਅਤੇ 40 ਲੱਖ ਰੁਪਏ ਜਨਤਾ ਤੋਂ ਇਕੱਠੇ ਕਰ ਕੇ ਦਿੱਤੇ ਜਾਣਗੇ। 


ਵਿਵਾਦਪੂਰਨ ਬਿਆਨਾਂ ਲਈ ਜਾਣੇ ਜਾਂਦੇ ਭਾਜਪਾ ਨੇਤਾ ਵਿਨੀਤ ਸ਼ਾਰਦਾ ਨੇ ਕਿਹਾ ਕਿ ਹਾਲ 'ਚ ਹੀ ਪੁਲਵਾਮਾ ਅੱਤਵਾਦੀ ਹਮਲੇ ਵਿਚ ਭਾਰਤੀ ਜਵਾਨ ਸ਼ਹੀਦ ਹੋਏ ਹਨ, ਉਸ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ਵਿਚ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੂੰ ਪ੍ਰਧਾਨ ਮੰਤਰੀ 'ਤੇ ਭਰੋਸਾ ਹੈ ਕਿ ਉਹ ਪਾਕਿਸਤਾਨ ਵਲੋਂ ਸਪਾਂਸਰ ਅੱਤਵਾਦ ਦੀ ਇਸ ਸ਼ਰਮਨਾਕ ਘਟਨਾ ਦਾ ਮੂੰਹ ਤੋੜ ਜਵਾਬ ਦੇਣਗੇ। ਭਾਜਪਾ ਨੇਤਾ ਮੁਤਾਬਕ ਭਾਜਪਾ ਸੈੱਲ ਵਲੋਂ ਵਪਾਰੀਆਂ ਤੋਂ ਧਨ ਇਕੱਠਾ ਕਰ ਕੇ ਉਸ ਨੂੰ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।


Tanu

Content Editor

Related News