ਫੈਕਟਰੀ ’ਚੋਂ 45 ਲੱਖ ਦਾ ਕੱਪੜਾ ਚੋਰੀ, ਚੌਕੀਦਾਰ ਸਮੇਤ 2 ਖ਼ਿਲਾਫ਼ ਕੇਸ ਦਰਜ

06/18/2024 1:07:55 PM

ਅੰਮ੍ਰਿਤਸਰ (ਸੰਜੀਵ)-ਫੈਕਟਰੀ ਵਿੱਚੋਂ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਚੌਕੀਦਾਰ ਜੈਪ੍ਰਕਾਸ਼ ਕੁਸ਼ਵਾਹਾ ਅਤੇ ਉਸ ਦੇ ਸਾਥੀ ਜਸਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਨੋਦ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਸੈਨੇਟਾਈਜ਼ਿੰਗ ਇੰਡਸਟਰੀ ਬਟਾਲਾ ਰੋਡ ਫੈਕਟਰੀ ਹੈ, ਜਿੱਥੇ ਉਹ ਕੱਪੜੇ ਦਾ ਡਿਜ਼ਾਈਨ ਦੇਖ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ 74,1000 ਮੀਟਰ ਕੱਪੜਾ ਗਾਇਬ ਹੈ, ਜਿਸ ਦੀ ਕੀਮਤ ਕਰੀਬ 45 ਲੱਖ ਰੁਪਏ ਹੈ।

ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ

ਉਨ੍ਹਾਂ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਗਈ ਜਿਸ ਵਿਚ 3 ਅਣਪਛਾਤੇ ਵਿਅਕਤੀ 1, 3 ਅਤੇ 4 ਜੂਨ ਨੂੰ ਫੈਕਟਰੀ ਵਿਚੋਂ ਕੱਪੜੇ ਚੋਰੀ ਕਰ ਰਹੇ ਸਨ ਅਤੇ ਇਹ ਘਟਨਾ ਸਵੇਰੇ 5:30 ਤੋਂ 7 ਵਜੇ ਦੇ ਦਰਮਿਆਨ ਵਾਪਰੀ, ਕਿਉਂਕਿ ਇਸ ਘਟਨਾ ਵਿਚ ਫੈਕਟਰੀ ਦਾ ਚੌਕੀਦਾਰ ਸ਼ਾਮਲ ਹੈ, ਜਿਸ ਦੀ ਸਹਿਮਤੀ ਤੋਂ ਬਿਨਾਂ ਨਾ ਤਾਂ ਕੋਈ ਫੈਕਟਰੀ ਅੰਦਰ ਜਾ ਸਕਦਾ ਸੀ ਅਤੇ ਨਾ ਹੀ ਬਾਹਰ ਆ ਸਕਦਾ ਸੀ।

ਇਹ ਵੀ ਪੜ੍ਹੋ-  ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News