ਪਾਕਿ ’ਚ ਪਾਰਾ 51 ਡਿਗਰੀ ਤੋਂ ਪਾਰ, ਲੋਕਾਂ ’ਚ ਮਚੀ ਹਾਹਾਕਾਰ
Sunday, May 26, 2024 - 05:47 AM (IST)

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਕੜਾਕੇ ਦੀ ਗਰਮੀ ਕਾਰਨ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿਚ ਵੀ ਹਾਹਾਕਾਰ ਮਚੀ ਹੋਈ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਵੱਡੇ ਸ਼ਹਿਰਾਂ ’ਚ ਲੋਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਸ਼ਨੀਵਾਰ ਨੂੰ ਸਿੰਧ ਸੂਬੇ ਦੇ ਕਰਾਚੀ ਸ਼ਹਿਰ ਅਤੇ ਇਸ ਦੇ ਆਸ-ਪਾਸ ਵੱਧ ਤੋਂ ਵੱਧ ਤਾਪਮਾਨ 51 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜਿਸ ਕਾਰਨ ਗਰਮੀ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮਚ ਜਾਣਾ ਸੁਭਾਵਿਕ ਸੀ।
ਇਹ ਵੀ ਪੜ੍ਹੋ- ਗੇਮਿੰਗ ਜ਼ੋਨ ਅੱਗ ਮਾਮਲਾ: ਰਾਸ਼ਟਰਪਤੀ ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, CM ਭੂਪੇਂਦਰ ਨੇ ਕੀਤਾ ਮੁਆਵਜ਼ੇ ਦਾ ਐਲਾਨ
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮੌਸਮ ਵਿਭਾਗ ਦੇ ਅਨੁਸਾਰ ਮੋਹਨਜੋਦੜੋ ਪਾਕਿਸਤਾਨ ਦਾ ਸਭ ਤੋਂ ਗਰਮ ਸਥਾਨ ਸੀ ਜਿੱਥੇ ਵੱਧ ਤੋਂ ਵੱਧ ਤਾਪਮਾਨ 51 ਡਿਗਰੀ ਸੈਲਸੀਅਸ ਸੀ, ਇਸ ਤੋਂ ਬਾਅਦ ਜੈਕਬਾਬਾਦ ਅਤੇ ਖੈਰਪੁਰ (50 ਡਿਗਰੀ ਸੈਲਸੀਅਸ) ਸੀ। ਸੂਤਰਾਂ ਅਨੁਸਾਰ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਕਰਾਚੀ ਸਮੇਤ ਸਿੰਧ ਦੇ ਵਧੇਰੇ ਹਿੱਸਿਆਂ ਵਿਚ ਬਹੁਤ ਗਰਮ ਮੌਸਮ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ- PM ਮੋਦੀ ਦੇ 30 ਮਈ ਨੂੰ ਮੁੜ ਪੰਜਾਬ ਆਉਣ ਦੇ ਆਸਾਰ, ਅੱਜ ਲੁਧਿਆਣਾ ਆਉਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e