ਟਾਟਾ ਸਮੂਹ ਖਰੀਦ ਸਕਦਾ ਹੈ ਚੀਨੀ ਮੋਬਾਈਲ ਕੰਪਨੀ ਵੀਵੋ ਇੰਡੀਆ ’ਚ 51 ਫ਼ੀਸਦੀ ਹਿੱਸੇਦਾਰੀ!
Saturday, Jun 15, 2024 - 01:10 PM (IST)
ਨਵੀਂ ਦਿੱਲੀ - ਟਾਟਾ ਸਮੂਹ ਚੀਨ ਦੀ ਸਮਾਰਟਫੋਨ ਮੈਨੂਫੈਕਚਰਿੰਗ ਕੰਪਨੀ ਵੀਵੋ ’ਚ ਵੱਡੀ ਹਿੱਸੇਦਾਰੀ ਖਰੀਦਣ ’ਤੇ ਵਿਚਾਰ ਕਰ ਰਿਹਾ ਹੈ ਅਤੇ ਇਸ ਦੇ ਲਈ ਟਾਟਾ ਸਮੂਹ ਦੀ ਵੀਵੋ ਨਾਲ ਗੱਲਬਾਤ ਸ਼ੁਰੂ ਹੋ ਚੁੱਕੀ ਹੈ।
ਭਾਰਤ ਸਰਕਾਰ ਚੀਨੀ ਕੰਪਨੀਆਂ ’ਤੇ ਦੇਸੀ ਕੰਪਨੀਆਂ ਨਾਲ ਭਾਈਵਾਲੀ ਕਰਨ ਨੂੰ ਕਹਿ ਰਹੀ ਹੈ ਅਤੇ ਇਸੇ ਕਾਰਨ ਵੀਵੋ ਆਪਣੇ ਆਪ੍ਰੇਸ਼ਨਜ਼, ਜਿਸ ’ਚ ਮੈਨੂਫੈਕਚਰਿੰਗ ਅਤੇ ਡਿਸਟ੍ਰੀਬਿਊਸ਼ਨ ਸ਼ਾਮਲ ਹੈ, ਉਸ ਦੇ ਲਈ ਲੋਕਲ ਭਾਈਵਾਲੀ ਦੀ ਤਲਾਸ਼ ’ਚ ਹੈ।
ਇਹ ਵੀ ਪੜ੍ਹੋ : ਹੁਣ ਭਾਰਤ 'ਚ ਵੀ ਉੱਠੇ MDH ਅਤੇ ਐਵਰੈਸਟ 'ਤੇ ਸਵਾਲ, ਰਾਜਸਥਾਨ 'ਚ ਮਿਲੇ ਸ਼ੱਕੀ ਸੈਂਪਲ
ਸੂਤਰਾਂ ਅਨੁਸਾਰ ਟਾਟਾ ਸਮੂਹ ਅਤੇ ਵੀਵੋ ਵਿਚਾਲੇ ਗੱਲਬਾਤ ਅਗਲੇਰੇ ਪੜਾਅ ’ਚ ਪਹੁੰਚ ਚੁੱਕੀ ਹੈ ਅਤੇ ਵੈਲਿਊਏਸ਼ਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਟਾਟਾ ਹਿੱਸੇਦਾਰੀ ਖਰੀਦਣ ਲਈ ਜਿੰਨਾ ਆਫਰ ਦੇ ਰਹੀ ਹੈ ਵੀਵੋ ਉਸ ਤੋਂ ਜ਼ਿਆਦਾ ਵੈਲਿਊਸ਼ਨ ਦੀ ਮੰਗ ਕਰ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਟਾਟਾ ਸਮੂਹ ਇਸ ਡੀਲ ’ਚ ਰੁਚੀ ਵਿਖਾ ਰਿਹਾ ਹੈ ਪਰ ਅਜੇ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਹੈ। ਇਸ ਮਸਲੇ ’ਤੇ ਟਾਟਾ ਸੰਜ਼ ਅਤੇ ਵੀਵੋ ਦੋਵਾਂ ਨੇ ਹੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦਿੱਲੀ ਦੇ ਪੁਰਾਤਨ ਸ਼ਿਵ ਮੰਦਰ ਬਾਰੇ ਸੁਣਾ 'ਤਾ ਵੱਡਾ ਫ਼ੈਸਲਾ
ਬਹਰਹਾਲ ਟਾਟਾ ਸਮੂਹ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਦੇ ਖੇਤਰ ’ਚ ਵੱਡਾ ਵਿਸਥਾਰ ਕਰਨ ਦੀ ਤਿਆਰੀ ’ਚ ਹੈ। ਪਿਛਲੇ ਸਾਲ ਟਾਟਾ ਇਲੈਕਟ੍ਰਾਨਿਕਸ ਦੇਸ਼ ’ਚ ਆਈਫੋਨ ਮੈਨੂਫੈਕਚਰਿੰਗ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ। ਉਸ ਨੇ ਤਾਈਵਾਨ ਦੇ ਵਿਸਟ੍ਰਾਨ ਦੇ ਆਪ੍ਰੇਸ਼ਨਜ਼ ਨੂੰ 125 ਮਿਲੀਅਨ ਡਾਲਰ ’ਚ ਖਰੀਦ ਲਿਆ ਸੀ।
ਹੁਣ ਕੰਪਨੀ ਐਪਲ ਦੇ ਦੂਜੇ ਕਾਂਟਰੈਕਟ ਮੈਨੂਫੈਕਚਰਿੰਗ ਕੰਪਨੀ ਪੈਗਾਟ੍ਰਾਨ ਨਾਲ ਉਸ ਦੇ ਚੇਨਈ ਸਥਿਤ ਆਈਫੋਨ ਮੈਨੂਫੈਕਚਰਿੰਗ ਕੰਪਨੀ ’ਚ ਵੱਡੀ ਹਿੱਸੇਦਾਰੀ ਖਰੀਦਣ ਲਈ ਗੱਲ ਕਰ ਰਹੀ ਹੈ। ਇਸ ਤੋਂ ਇਲਾਵਾ ਟਾਟਾ ਇਲੈਕਟ੍ਰਾਨਿਕਸ ਤਮਿਲਨਾਡੂ ਦੇ ਹੋਸੂਰ ’ਚ ਆਈਫੋਨ ਅਸੈਂਬਲਿੰਗ ਪਲਾਂਟ ਬਣਾ ਰਹੀ ਹੈ, ਜੋ ਆਈਫੋਨ ਦੀ ਸਭ ਤੋਂ ਵੱਡਾ ਅਸੈਂਬਲਿੰਗ ਪਲਾਂਟ ਹੋਵੇਗਾ।
ਇਹ ਵੀ ਪੜ੍ਹੋ : ਕੁਵੈਤ ਅੱਗ ਦੁਖਾਂਤ : ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਕੋਚੀ ਹਵਾਈ ਅੱਡੇ 'ਤੇ ਉਤਰਿਆ ਹਵਾਈ ਸੈਨਾ ਦਾ ਜਹਾਜ਼
ਇਹ ਵੀ ਪੜ੍ਹੋ : ਦੇਸ਼ ਕੋਲ ਕਣਕ ਦਾ ਲੋੜੀਂਦਾ ਭੰਡਾਰ, ਫਿਲਹਾਲ ਦਰਾਮਦ ਡਿਊਟੀ ’ਚ ਬਦਲਾਅ ਦੀ ਕੋਈ ਯੋਜਨਾ ਨਹੀਂ : ਸਰਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8