ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਤੋਂ ਬਹੁਤ ਖੁਸ਼ ਅੱਤਵਾਦੀ ਪੰਨੂ, 8 ਲੱਖ ਰੁਪਏ ਇਨਾਮ ਦੇਣ ਦਾ ਕੀਤਾ ਐਲਾਨ

Saturday, Jun 08, 2024 - 04:48 PM (IST)

ਵਾਸ਼ਿੰਗਟਨ - ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਵਿਦੇਸ਼ਾਂ ਵਿੱਚ ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੀਟ ਜਿੱਤ ਕੇ ਸੰਸਦ ਮੈਂਬਰ ਬਣੀ ਮਸ਼ਹੂਰ ਅਦਾਕਾਰਾ ਕੰਗਣਾ ਨੂੰ ਥੱਪੜ ਮਾਰਨ ਵਾਲੀ ਸੁਰੱਖਿਆ ਮੁਲਾਜ਼ਮ ਕੁਲਵਿੰਦਰ ਕੌਰ ਨੂੰ ਇਨਾਮਾਂ ਦੀ ਵਰਖਾ ਕੀਤੀ ਜਾ ਰਹੀ ਹੈ। ਇਸ ਦੌਰਾਨ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਕੁਲਵਿੰਦਰ ਲਈ ਵੱਡੇ ਇਨਾਮ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਪੰਨੂ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੀ ਤਾਰੀਫ਼ ਕਰਦੇ ਹੋਏ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਕੁਲਵਿੰਦਰ ਵੱਲੋਂ ਕੰਗਣਾ ਨੂੰ ਥੱਪੜ ਮਾਰਨ ਤੋਂ ਬਹੁਤ ਖੁਸ਼ ਹੈ ਅਤੇ ਇਸ ਲਈ ਕੁਲਵਿੰਦਰ ਨੂੰ 10,000 ਡਾਲਰ (ਕਰੀਬ ਅੱਠ ਲੱਖ ਭਾਰਤੀ ਰੁਪਏ) ਦੇਣ ਦਾ ਐਲਾਨ ਕੀਤਾ ਹੈ। ਆਪਣੀ ਵੀਡੀਓ ਵਿੱਚ ਪੰਨੂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਭੱਦੀ ਭਾਸ਼ਾ ਵਰਤੀ ਹੈ।

ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ

ਪੰਜਾਬ ਵਿੱਚ ਪੈਦਾ ਹੋਇਆ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਅਤੇ ਅਮਰੀਕਾ ਵਿੱਚ ਰਹਿ ਰਿਹਾ ਹੈ। ਭਾਰਤ ਨੇ ਪੰਨੂ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ। ਉਸ ਦੀ ਸੰਸਥਾ ਸਿੱਖ ਫਾਰ ਜਸਟਿਸ 'ਤੇ ਵੀ ਭਾਰਤ ਵਿਚ ਪਾਬੰਦੀ ਹੈ। ਗੁਰਪਤਵੰਤ ਸਿੰਘ ਪੰਨੂ ਅਕਸਰ ਸੋਸ਼ਲ ਮੀਡੀਆ 'ਤੇ ਭਾਰਤ ਖ਼ਿਲਾਫ਼ ਜ਼ਹਿਰ ਉਗਲਦਾ ਰਹਿੰਦਾ ਹੈ। ਪਿਛਲੇ ਸਾਲ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਨਿਊਯਾਰਕ 'ਚ ਪੰਨੂ ਦੇ ਕਤਲ ਦੀ ਸਾਜ਼ਿਸ਼ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਰਚੀ ਸੀ। ਇਹ ਮਾਮਲਾ ਕਾਫੀ ਚਰਚਾ 'ਚ ਰਿਹਾ ਅਤੇ ਦੋਹਾਂ ਦੇਸ਼ਾਂ 'ਚ ਤਣਾਅ ਦਾ ਕਾਰਨ ਬਣ ਗਿਆ।

ਇਹ ਵੀ ਪੜ੍ਹੋ - 2 ਸਾਲ ਪਹਿਲਾਂ ਬਹਿਰੀਨ ਗਈ ਸੰਗਰੂਰ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਘਰ 'ਚ ਪਿਆ ਚੀਕ-ਚਿਹਾੜਾ

ਦੱਸ ਦੇਈਏ ਕਿ ਜਦੋਂ ਕੰਗਨਾ ਰਣੌਤ ਦਿੱਲੀ ਆ ਰਹੀ ਸੀ ਤਾਂ ਚੰਡੀਗੜ੍ਹ ਏਅਰਪੋਰਟ 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਐਕਟਿੰਗ ਤੋਂ ਰਾਜਨੀਤੀ 'ਚ ਆਈ ਕੰਗਨਾ ਨੇ ਕਿਹਾ ਹੈ ਕਿ ਕਾਂਸਟੇਬਲ ਕੁਲਵਿੰਦਰ ਖਾਲਿਸਤਾਨੀ ਅੰਦਾਜ਼ 'ਚ ਪਿੱਛੇ ਤੋਂ ਚੁੱਪਚਾਪ ਆਈ ਅਤੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਕੰਗਨਾ ਨੇ ਸ਼ੁੱਕਰਵਾਰ ਸਵੇਰੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸਾਬਕਾ ਫੌਜੀ ਅਧਿਕਾਰੀ ਗੌਰਵ ਆਰੀਆ ਦਾ ਇਕ ਟਵੀਟ ਸਾਂਝਾ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਕੰਗਨਾ ਰਣੌਤ 'ਤੇ ਹਮਲਾ ਕਰਨ ਵਾਲੀ CISF ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਜ਼ਾ ਮਿਲੇਗੀ। ਉਸ ਦੀ ਨੌਕਰੀ ਜਾ ਸਕਦੀ ਹੈ। ਸ਼ਾਇਦ ਉਸ ਨੇ ਇਹੀ ਯੋਜਨਾ ਬਣਾਈ ਸੀ। ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੀ ਇਹ ਸਾਰੀ ਗੱਲ ਬਕਵਾਸ ਹੈ।

ਇਹ ਵੀ ਪੜ੍ਹੋ - ਰੂਸ 'ਚ ਵਾਪਰੀ ਦੁਖਦ ਘਟਨਾ : ਨਦੀ 'ਚ ਡੁੱਬ ਰਹੀ ਕੁੜੀ ਨੂੰ ਬਚਾਉਣ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News