ਪਾਕਿਸਤਾਨ ''ਚ ਖੋਤਿਆਂ ਦੀ ਗਿਣਤੀ ਵਿੱਤੀ ਸਾਲ 2023-24 ''ਚ ਵਧ ਕੇ 59 ਲੱਖ ਹੋਈ: ਆਰਥਿਕ ਸਰਵੇਖਣ

Thursday, Jun 13, 2024 - 01:43 PM (IST)

ਪਾਕਿਸਤਾਨ ''ਚ ਖੋਤਿਆਂ ਦੀ ਗਿਣਤੀ ਵਿੱਤੀ ਸਾਲ 2023-24 ''ਚ ਵਧ ਕੇ 59 ਲੱਖ ਹੋਈ: ਆਰਥਿਕ ਸਰਵੇਖਣ

ਇਸਲਾਮਾਬਾਦ (ਭਾਸ਼ਾ) - ਖੇਤੀ ਪ੍ਰਧਾਨ ਦੇਸ਼ ਪਾਕਿਸਤਾਨ 'ਚ ਪਸ਼ੂ ਧਨ 'ਤੇ ਜਾਰੀ ਤਾਜ਼ਾ ਅਧਿਕਾਰਤ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 ਦੌਰਾਨ ਦੇਸ਼ 'ਚ ਖੋਤਿਆਂ ਦੀ ਗਿਣਤੀ 1.72 ਫ਼ੀਸਦੀ ਵਧ ਕੇ 59 ਲੱਖ ਹੋ ਗਈ ਹੈ। ਮੰਗਲਵਾਰ ਨੂੰ ਪਾਕਿਸਤਾਨ ਆਰਥਿਕ ਸਰਵੇਖਣ (ਪੀਈਐੱਸ) 2023-24 ਜਾਰੀ ਕੀਤਾ ਗਿਆ, ਜਿਸ ਵਿਚ ਮੌਜੂਦਾ ਵਿੱਤੀ ਸਾਲ ਵਿੱਚ ਮੁੱਖ ਆਰਥਿਕ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਇਸ ਵਿਚ ਦਿਖਾਇਆ ਗਿਆ ਹੈ ਕਿ ਦੇਸ਼ ਵਿੱਚ ਖੋਤਿਆਂ ਦੀ ਗਿਣਤੀ ਵੱਧ ਰਹੀ ਹੈ। 

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

PES ਵਿੱਚ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ "ਬੋਝ ਢੋਹਣ ਵਾਲੇ ਜਾਨਵਰਾਂ" ਦੀ ਗਿਣਤੀ 2019-2020 ਵਿੱਚ 55 ਲੱਖ ਸੀ। ਇਹ ਸੰਖਿਆ 2020-21 ਵਿੱਚ 56 ਲੱਖ, 2021-22 ਵਿੱਚ 57 ਲੱਖ ਅਤੇ 2022-23 ਵਿੱਚ 58 ਲੱਖ ਸੀ, ਜਦੋਂ ਕਿ 2023-24 ਵਿੱਚ ਇਹ ਵੱਧ ਕੇ 59 ਲੱਖ ਹੋ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਘੋੜਿਆਂ ਅਤੇ ਖੱਚਰਾਂ ਦੀ ਗਿਣਤੀ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਆਇਆ, ਜੋ ਕ੍ਰਮਵਾਰ ਚਾਰ ਲੱਖ ਅਤੇ ਦੋ ਲੱਖ ਹਨ। ਖੋਤੇ ਬਹੁਤ ਸਾਰੇ ਪਾਕਿਸਤਾਨੀਆਂ ਦੀ ਆਖਰੀ ਉਮੀਦ ਹਨ, ਖ਼ਾਸ ਕਰਕੇ ਜਿਹੜੇ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਦੱਸ ਦੇਈਏ ਕਿ ਪੇਂਡੂ ਖੇਤਰਾਂ ਦੀ ਆਰਥਿਕਤਾ ਇਨ੍ਹਾਂ ਜਾਨਵਰਾਂ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਵੱਲੋਂ ਜਾਰੀ ਇਸ ਸਰਵੇਖਣ ਵਿੱਚ ਹੋਰ ਪਸ਼ੂਆਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਦੇਸ਼ ਵਿੱਚ ਊਠਾਂ ਦੀ ਗਿਣਤੀ ਜੋ ਪਿਛਲੇ ਚਾਰ ਸਾਲਾਂ ਤੋਂ ਸਥਿਰ ਸੀ, ਹੁਣ ਵਧ ਗਈ ਹੈ। ਪਿਛਲੇ ਵਿੱਤੀ ਸਾਲ ਦੌਰਾਨ ਇਨ੍ਹਾਂ ਦੀ ਗਿਣਤੀ 11 ਲੱਖ ਤੋਂ ਵਧ ਕੇ 12 ਲੱਖ ਹੋ ਗਈ ਹੈ। ਪਸ਼ੂ ਪਾਲਣ ਪਾਕਿਸਤਾਨ ਦੀ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। 80 ਲੱਖ ਤੋਂ ਵੱਧ ਪੇਂਡੂ ਪਰਿਵਾਰ ਪਸ਼ੂ ਪਾਲਣ ਵਿੱਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News