ਅਰੁਣਾਚਲ ’ਚ ਬਰਫ਼ੀਲੇ ਤੂਫ਼ਾਨ ਕਾਰਨ ਸ਼ਹੀਦ ਹੋਏ ਅੰਕੇਸ਼ ਨੂੰ ਮਾਪਿਆਂ ਨੇ ਲਾੜੇ ਵਾਂਗ ਸਜਾ ਕੇ ਕੀਤਾ ਵਿਦਾ

02/13/2022 3:33:13 PM

ਬਿਲਾਸਪੁਰ— ਅਰੁਣਾਚਲ ਪ੍ਰਦੇਸ਼ ’ਚ ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਉਣ ਕਾਰਨ ਸ਼ਹੀਦ ਹੋਏ ਬਿਲਾਸਪੁਰ ਜ਼ਿਲ੍ਹੇ ਦੇ ਸੇਊ ਪਿੰਡ ਦੇ ਜਵਾਨ ਅੰਕੇਸ਼ ਭਾਰਦਵਾਜ ਦੀ ਮਿ੍ਰਤਕ ਦੇਹ 8 ਦਿਨ ਬਾਅਦ ਅੱਜ ਯਾਨੀ ਕਿ ਐਤਵਾਰ ਸਵੇਰੇ ਉਨ੍ਹਾਂ ਦੇ ਜੱਦੀ ਪਿੰਡ ਪਹੁੰਚ ਗਈ ਹੈ। ਜਿਵੇਂ ਹੀ ਮਿ੍ਰਤਕ ਦੇਹ ਘਰ ਪਹੁੰਚੀ, ਉਵੇਂ ਹੀ ਬੈਂਡ ਵਾਜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪਿਤਾ ਨੇ ਵੀ ਸ਼ਹੀਦ ਪੁੱਤਰ ਦੇ ਸਵਾਗਤ ਲਈ ਪਗੜੀ ਬੰਨ੍ਹੀ ਸੀ। ਅੰਕੇਸ਼ ਦੇ ਪਿਤਾ ਦੀ ਇੱਛਾ ਸੀ ਕਿ ਜਦੋਂ ਪੁੱਤਰ ਦੀ ਮਿ੍ਰਤਕ ਦੇਹ ਘਰ ਪਹੁੰਚੇ ਤਾਂ ਉਸ ਦਾ ਸਵਾਗਤ ਬੈਂਡ ਵਾਜਿਆਂ ਨਾਲ ਕੀਤਾ ਜਾਵੇ। ਮਾਤਾ-ਪਿਤਾ ਦਾ ਸੁਫ਼ਨਾ ਸੀ ਕਿ ਉਹ ਪੁੱਤਰ ਦਾ ਧੂਮ-ਧਾਮ ਨਾਲ ਵਿਆਹ ਕਰਦੇ ਪਰ ਅਜਿਹਾ ਨਹੀਂ ਹੋ ਸਕਿਆ। ਅੰਕੇਸ਼ ਦੀ ਮਿ੍ਰਤਕ ਦੇਹ ਘਰ ਪਹੁੰਚਣ ਤੋਂ ਪਹਿਲਾਂ ਹੀ ਪੂਰੇ ਘਰ ਵਿਚ ਤਿਰੰਗੇ ਲਾ ਦਿੱਤੇ ਗਏ ਸਨ ਅਤੇ ਘਰ ਨੂੰ ਕਿਸੇ ਵਿਆਹ ਸਮਾਰੋਹ ਵਾਂਗ ਸਜਾਇਆ ਗਿਆ।

ਇਹ ਵੀ ਪੜ੍ਹੋ : ਵੀਰ ਸਪੂਤਾਂ ਨੂੰ ਨਮਨ: ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਏ ਫ਼ੌਜ ਦੇ 7 ਜਵਾਨ ਸ਼ਹੀਦ, PM ਮੋਦੀ ਨੇ ਜਤਾਇਆ ਦੁੱਖ

PunjabKesari

ਵੱਡੀ ਗਿਣਤੀ ਵਿਚ ਲੋਕ ਅੰਕੇਸ਼ ਦੇ ਘਰ ਦੇ ਬਾਹਰ ਇਕੱਠੇ ਹੋਏ। ਘਰ ਤੋਂ ਹੀ ਸ਼ਹੀਦ ਅੰਕੇਸ਼ ਦੀ ਮਿ੍ਰਤਕ ਦੇਹ ਸਰਕਾਰੀ ਸਨਮਾਨ ਨਾਲ ਮੁਕਤੀਧਾਮ ਲਿਜਾਈ ਗਈ। ਸ਼ਹੀਦ ਦੇ ਸਨਮਾਨ ’ਚ ਨੌਜਵਾਨਾਂ ਨੇ ਤਿਰੰਗਾ ਯਾਤਰਾ ਅਤੇ ਬਾਈਕ ਰੈਲੀ ਵੀ ਕੱਢੀ। ਇਸ ਦੌਰਾਨ ਸ਼ਹੀਦ ਅੰਕੇਸ਼ ਲਈ ਨਾਅਰੇ ਵੀ ਲਾਏ ਗਏ। ਅੰਕੇਸ਼ ਨੂੰ ਲਾੜੇ ਦੇ ਰੂਪ ਵਿਚ ਵਿਦਾ ਕੀਤਾ ਗਿਆ। ਇਸ ਦੌਰਾਨ ਖੁਰਾਕ ਸਪਲਾਈ ਮੰਤਰੀ ਰਾਜਿੰਦਰ ਗਰਗ ਸਮੇਤ ਕਈ ਚੁਨਿੰਦਾ ਨੁਮਾਇੰਦੇ ਸ਼ਹੀਦ ਦੇ ਘਰ ਪਹੁੰਚੇ ਸਨ। ਐੱਸ. ਡੀ. ਐੱਮ. ਰਾਜੀਵ ਠਾਕੁਰ, ਡੀ. ਐੱਸ. ਪੀ. ਅਨਿਲ ਸਮੇਤ ਹੋਰ ਅਧਿਕਾਰੀਆਂ ਨੇ ਸ਼ਹੀਦ ਅੰਕੇਸ਼ ਨੂੰ ਅੰਤਿਮ ਵਿਦਾਈ ਦਿੱਤੀ। 

PunjabKesari

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ 'ਚ ਡਿੱਗੇ ਬਰਫ਼ ਦੇ ਤੋਦੇ, ਲਪੇਟ 'ਚ ਆਏ ਫ਼ੌਜ ਦੇ 7 ਜਵਾਨ

ਸ਼ਹੀਦ ਅੰਕੇਸ਼ ਦੀ ਮਿ੍ਰਤਕ ਦੇਹ ਸ਼ਨੀਵਾਰ ਨੂੰ ਪਠਾਨਕੋਟ ਏਅਰਬੇਸ ਪਹੁੰਚੀ। ਇੱਥੇ ਅੰਕੇਸ਼ ਨੂੰ ਸਲਾਮੀ ਦੇਣ ਮਗਰੋਂ ਦੁਪਹਿਰ ਕਰੀਬ 12 ਵਜੇ ਘਰ ਲਈ ਰਵਾਨਾ ਕੀਤਾ ਗਿਆ। ਪਠਾਨਕੋਟ ਤੋਂ ਕਰੀਬ 6 ਘੰਟੇ ਦਾ ਸਫ਼ਰ ਤੈਅ ਕਰਨ ਮਗਰੋਂ ਅੰਕੇਸ਼ ਦੀ ਮਿ੍ਰਤਕ ਦੇਹ ਘਰ ਪਹੁੰਚਣੀ ਸੀ ਪਰ ਰਾਤ ਦੇ ਸਮੇਂ ਮਿ੍ਰਤਕ ਦੇਹ ਘਰ ਨਾ ਲਿਆਉਣ ਦਾ ਫ਼ੈਸਲਾ ਲੈਂਦੇ ਹੋਏ ਪਿਤਾ ਨੇ ਸਵੇਰੇ ਲਿਆਉਣ ਦੀ ਗੱਲ ਆਖੀ। ਅੰਕੇਸ਼ ਦੇ ਪਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬਹਾਦੁਰ ਪੁੱਤਰ ਨੂੰ ਦਿਨ ’ਚ ਉਜਾਲੇ ’ਚ ਘਰ ਲਿਆਂਦਾ ਜਾਵੇ।  ਉਹ ਆਪਣੇ ਲਾਲ ਨੂੰ ਘਰ ਤੋਂ ਬੈਂਡ-ਵਾਜਿਆਂ ਨਾਲ ਲਾੜੇ ਦੇ ਰੂਪ ਵਿਚ ਵਿਦਾ ਕਰਨਗੇ। ਉਨ੍ਹਾਂ ਦੀ ਇੱਛਾ ਮੁਤਾਬਕ ਸ਼ਹੀਦ ਦੀ ਮਿ੍ਰਤਕ ਦੇਹ ਸਵੇਰੇ ਉਨ੍ਹਾਂ ਦੇ ਘਰ ਪਹੁੰਚੀ। 

PunjabKesari


Tanu

Content Editor

Related News