ਵਿਆਹੁਤਾ ਦੀ ਸ਼ੱਕੀ ਹਾਲਤ ''ਚ ਮੌਤ, ਪਤੀ ਨੇ ਪੁਲਸ ਨੂੰ ਦਿੱਤੀ ਸੂਚਨਾ
Friday, Mar 16, 2018 - 04:33 PM (IST)
ਦੇਹਰਾਦੂਨ— ਦੇਹਰਾਦੂਨ 'ਚ ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਜਿਸ ਦੇ ਬਾਅਦ ਪੁਲਸ ਜਾਂਚ 'ਚ ਜੁੱਟੀ ਹੈ।
ਜਾਣਕਾਰੀ ਮੁਤਾਬਕ ਵਸੰਤ ਵਿਹਾਰ ਥਾਣਾ ਖੇਤਰ ਦੇ ਰਾਜੀਵ ਕਾਲੋਨੀ ਵਾਸੀ ਪਤੀ ਰਾਜੀਵ ਨੇ ਖੁਦ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਪਤਨੀ ਕਾਜਲ ਨੇ ਆਤਮ-ਹੱਤਿਆ ਕਰ ਲਈ ਹੈ। ਜਾਣਕਾਰੀ 'ਤੇ ਪੁਲਸ ਪੁੱਜੀ ਤਾਂ ਕਮਰੇ ਅਤੇ ਲਾਸ਼ ਦੀ ਹਾਲਤ ਦੇਖ ਕੇ ਮਾਮਲਾ ਸ਼ੱਕੀ ਲੱਗਿਆ। ਜਿਸ ਦੇ ਬਾਅਦ ਪੁਲਸ ਜਾਂਚ 'ਚ ਜੁੱਟ ਗਈ। ਕਮਰੇ 'ਚ ਮਿਲੀ ਲਾਸ਼ ਦੇ ਗਲੇ 'ਤੇ ਨਿਸ਼ਾਨ ਸਨ। ਪੁਲਸ ਨੇ ਕਤਲ ਦੇ ਸ਼ੱਕ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਹਨ। ਪੁਲਸ ਮੁਤਾਬਕ ਦੋ ਮੰਜ਼ਿਲਾਂ ਮਕਾਨ 'ਚ ਪਤੀ ਅਤੇ ਪਤਨੀ ਦੂਜੀ ਮੰਜ਼ਿਲ 'ਤੇ ਬਣੇ ਕਮਰੇ 'ਚ ਰਹਿੰਦੇ ਸਨ ਜਦਕਿ ਬਾਕੀ ਪਰਿਵਾਰ ਹੇਠਾਂ ਰਹਿੰਦਾ ਹੈ। ਪਤੀ ਸ਼ਰਾਬੀ ਹੈ। ਪਤੀ ਦਾ ਕਹਿਣਾ ਹੈ ਕਿ ਕਾਜਲ ਨੇ ਪੱਖੇ ਨਾਲ ਲਟਕ ਕੇ ਫਾਹਾ ਲਗਾ ਲਿਆ। ਉਸ ਨੇ ਹੀ ਲਾਸ਼ ਹੇਠਾਂ ਉਤਾਰੀ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
