ਅਨੋਖਾ ਵਿਆਹ : ਰਸਮਾਂ ਦੀ ਥਾਂ ਲਾੜੇ-ਲਾੜੀ ਨੇ ਇਕ-ਦੂਜੇ ਨੂੰ ਭੇਟ ਕੀਤੀ ‘ਸੰਵਿਧਾਨ’ ਦੀ ਕਾਪੀ
Monday, Jan 05, 2026 - 10:48 AM (IST)
ਤ੍ਰਿਸ਼ੂਰ-ਕੇਰਲ ਦੇ ਪਲੱਕੜ ਜ਼ਿਲ੍ਹੇ ’ਚ ਇਕ ਨੌਜਵਾਨ ਜੋੜੇ ਨੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਹੀ ਵਿਲੱਖਣ ਅਤੇ ਪ੍ਰੇਰਨਾਦਾਇਕ ਅੰਦਾਜ਼ ਵਿਚ ਕੀਤੀ। ਇਸ ਜੋੜੇ ਨੇ ਦਿਖਾਵਿਆਂ ਨੂੰ ਲਾਂਭੇ ਰੱਖਦਿਆਂ ‘ਭਾਰਤੀ ਸੰਵਿਧਾਨ’ ਦੀਆਂ ਕਾਪੀਆਂ ਦਾ ਆਦਾਨ-ਪ੍ਰਦਾਨ ਕਰ ਕੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਇਹ ‘ਸੰਵਿਧਾਨਕ ਵਿਆਹ’ ਇਸ ਸਾਲ ਦੀ ਸ਼ੁਰੂਆਤ ’ਚ ਨੇਨਮਾਰਾ ਸਥਿਤ ਸਬ-ਰਜਿਸਟਰਾਰ ਦਫ਼ਤਰ ’ਚ ਸੰਪੰਨ ਹੋਇਆ, ਜਿਸ ਦੀ ਚਰਚਾ ਹੁਣ ਪੂਰੇ ਸੂਬੇ ’ਚ ਹੋ ਰਹੀ ਹੈ। ਪਲੱਕੜ ਦੇ ਅਯਾਲੋਰ ’ਚ ਪੇਂਡੂ ਸਹਾਇਕ ਦੇ ਅਹੁਦੇ ’ਤੇ ਤਾਇਨਾਤ ਲਾੜਾ ਜਿਤਿਨ ਅਤੇ ਕੋਲਮ ਦੀ ਰਹਿਣ ਵਾਲੀ ਅਧਿਆਪਕਾ ਸ਼ੀਤਲ ਨੇ ਇਸ ਸਾਦੇ ਸਮਾਗਮ ਰਾਹੀਂ ਸਮਾਜ ਨੂੰ ਸਾਦਗੀ ਦਾ ਸੁਨੇਹਾ ਦਿੱਤਾ।
ਸਮਾਗਮ ਦੌਰਾਨ ਸਿਰਫ਼ ਪਰਿਵਾਰ ਦੇ ਨਜ਼ਦੀਕੀ ਮੈਂਬਰ ਅਤੇ ਕੁਝ ਦੋਸਤ ਹੀ ਹਾਜ਼ਰ ਸਨ। ਨਵ-ਵਿਆਹੇ ਜੋੜੇ ਨੇ ਦੱਸਿਆ ਕਿ ਉਹ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਦੇਸ਼ ਦੇ ਸਰਵਉੱਚ ਕਾਨੂੰਨ ਅਤੇ ਉਸ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਰਨਾ ਚਾਹੁੰਦੇ ਸਨ। ਇਸ ਵਿਆਹ ਵਿਚ ਕਿਸੇ ਵੀ ਤਰ੍ਹਾਂ ਦੀਆਂ ਰਵਾਇਤੀ ਰਸਮਾਂ ਨਹੀਂ ਨਿਭਾਈਆਂ ਗਈਆਂ। ਸ਼ੀਤਲ ਅਤੇ ਜਿਤਿਨ ਅਨੁਸਾਰ, ਉਨ੍ਹਾਂ ਦਾ ਉਦੇਸ਼ ਇਕ ਅਜਿਹੀ ਮਿਸਾਲ ਕਾਇਮ ਕਰਨਾ ਸੀ, ਜਿੱਥੇ ਵਿਆਹ ਸਿਰਫ਼ ਨਿੱਜੀ ਜਸ਼ਨ ਨਾ ਹੋ ਕੇ ਸੰਵਿਧਾਨਕ ਆਦਰਸ਼ਾਂ ਦਾ ਪ੍ਰਤੀਬਿੰਬ ਬਣੇ। ਕੇਰਲ ਦੇ ਸਮਾਜਿਕ ਕਾਰਕੁੰਨਾਂ ਨੇ ਅਜਿਹੇ ਵਿਆਹਾਂ ਦੇ ਵਧਦੇ ਰੁਝਾਨ ਅਤੇ ਉਨ੍ਹਾਂ ਵਿਚ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਜੋੜਨ ਦੀ ਸ਼ਲਾਘਾ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
