ਦੋ ਨੌਜਵਾਨਾਂ ਦੀ ਨਸ਼ੇ ਦੀ ਹਾਲਤ ''ਚ ਵੀਡੀਓ ਵਾਇਰਲ, ਇਕ ਦੀ ਮੌਤ

Thursday, Feb 19, 2026 - 06:46 PM (IST)

ਦੋ ਨੌਜਵਾਨਾਂ ਦੀ ਨਸ਼ੇ ਦੀ ਹਾਲਤ ''ਚ ਵੀਡੀਓ ਵਾਇਰਲ, ਇਕ ਦੀ ਮੌਤ

ਬਮਿਆਲ(ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਸਰਕਾਰ ਭਾਵੇਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਕਿੰਨੇ ਵੀ ਦਾਅਵੇ ਕਰਦੀ ਰਹੇ,ਪਰ ਇਹ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੋ ਜਾਂਦੇ ਹਨ ਜਦੋਂ ਕੋਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਵਿੱਚ ਸਾਹਮਣੇ ਆਇਆ ਹੈ, ਜਿੱਥੇ ਦੋ ਨੌਜਵਾਨਾਂ ਵੱਲੋਂ ਨਸ਼ਾ ਕੀਤਾ ਗਿਆ ਅਤੇ ਉਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਨੌਜਵਾਨ ਜ਼ਮੀਨ ‘ਤੇ ਪਿਆ ਦਿਖਾਈ ਦੇ ਰਿਹਾ ਹੈ ਅਤੇ ਦੂਜਾ ਉੱਠਣ ਦੀ ਕੋਸ਼ਿਸ਼ ਕਰਦਾ ਹੋਇਆ ਫਿਰ ਜ਼ਮੀਨ ‘ਤੇ ਡਿੱਗਦਾ ਨਜ਼ਰ ਆ ਰਿਹਾ ਹੈ। ਇਨ੍ਹਾਂ  ਹਾਲਾਤਾਂ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋ- ਸਕੂਲਾਂ ਦੇ ਕੰਪਿਊਟਰ 'ਆਪ' ਸਰਕਾਰ ਦੀ 'ਜਾਅਲੀ ਸਿਹਤ ਬੀਮਾ ਯੋਜਨਾ" ਨੂੰ ਲਾਗੂ ਕਰਨ 'ਚ ਲੱਗੇ : ਮਜੀਠੀਆ

ਦੋਵੇਂ ਨੌਜਵਾਨਾਂ ਦੀ ਨਸ਼ੇ ਵਾਲੀ ਹਾਲਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਫਿਲਹਾਲ ਇਸ ਮਾਮਲੇ ਵਿੱਚ ਐਸਐਮਓ ਪਠਾਨਕੋਟ  ਸੁਨੀਲ ਚੰਦ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਪੁਲਸ ਵੱਲੋਂ ਅਜੇ ਕੁਝ ਵੀ ਕਹਿਣ ਤੋਂ ਕਤਰਾਇਆ ਜਾ ਰਿਹਾ ਹੈ। ਐਸਐਮਓ ਨੇ ਕਿਹਾ ਕਿ ਪਠਾਨਕੋਟ ਸਰਕਾਰੀ ਹਸਪਤਾਲ ਵਿੱਚ ਬਮਿਆਲ ਸੈਕਟਰ ਦਾ ਰਹਿਣ ਵਾਲਾ ਇੱਕ ਨੌਜਵਾਨ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ, ਜਿਸਦਾ ਇਲਾਜ ਜਾਰੀ ਹੈ, ਜਦਕਿ ਦੂਜੇ ਦੀ ਮੌਤ ਹੋ ਚੁੱਕੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਜਾਂ ਫਿਰ ਕੁਝ ਹੋਰ ਕਾਰਨਾ ਕਰਕੇ ਹੋਈ  ਹੈ ਪਰ ਵੀਡੀਓ ਵਾਇਰਲ ਹੋਣ ਕਰਕੇ ਇਹ ਗੱਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ- ਕੀ ਇਹ ਹੈ 'ਆਪ' ਸਰਕਾਰ ਦਾ ਵਿਕਾਸ? ਆਮ ਆਦਮੀ ਕਲੀਨਿਕ ਆਪ ਹੀ ਬੀਮਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News