ਜੰਗ ਦੀ ਭੇਟ ਚੜ੍ਹੀਆਂ 787 ਜਾਨਾਂ ! ਟਰੰਪ ਦੇ ਬਿਆਨ ਨੇ ਹੋਰ ਵਧਾ''ਤੀ Tension

Wednesday, Mar 04, 2026 - 09:29 AM (IST)

ਜੰਗ ਦੀ ਭੇਟ ਚੜ੍ਹੀਆਂ 787 ਜਾਨਾਂ ! ਟਰੰਪ ਦੇ ਬਿਆਨ ਨੇ ਹੋਰ ਵਧਾ''ਤੀ Tension

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਕ ਪਾਸੇ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਇਜ਼ਰਾਈਲ ਤੇ ਅਮਰੀਕਾ ਪੂਰਾ ਜ਼ੋਰ ਲਗਾ ਰਹੇ ਹਨ, ਉੱਥੇ ਹੀ ਸੁਪਰੀਮ ਲੀਡਰ ਦੀ ਮੌਤ ਤੋਂ ਬਾਅਦ ਇਰਾਨ ਨੇ ਵੀ ਬਦਲਾ ਲੈਣ ਦਾ ਮਨ ਬਣਾ ਲਿਆ ਹੈ ਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਦਾ ਮੂੰਹਤੋੜ ਜਵਾਬ ਦੇਣ ਲੱਗਾ ਹੈ ਤੇ ਨਾਲ ਹੀ ਅਮਰੀਕਾ ਦੇ ਸਾਥੀ ਅਰਬ ਦੇਸ਼ਾਂ 'ਤੇ ਵੀ ਹਮਲੇ ਕਰ ਰਿਹਾ ਹੈ। 

ਇਜ਼ਰਾਈਲ ਅਤੇ ਅਮਰੀਕਾ ਦੇ ਹਵਾਈ ਹਮਲਿਆਂ ਵਿਚ ਹੁਣ ਤੱਕ ਈਰਾਨ ਵਿਚ ਹੁਣ ਤੱਕ ਘੱਟੋ-ਘੱਟ 787 ਲੋਕਾਂ ਦੀ ਮੌਤ ਹੋਈ ਹੈ। ਇਹ ਜਾਣਕਾਰੀ ਈਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਸੋਸ਼ਲ ਸਾਈਟ ‘ਐਕਸ’ ’ਤੇ ਸਾਂਝੀ ਕੀਤੀ ਹੈ। ਸ਼ਨਿੱਚਰਵਾਰ ਨੂੰ ਕੀਤੇ ਗਏ ਹਮਲਿਆਂ ਵਿਚ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਈਰਾਨ ਨੇ ਜਵਾਬੀ ਕਾਰਵਾਈ ਸ਼ੁਰੂ ਕੀਤੀ। ਇਸ ਤਣਾਅ ਕਾਰਨ ਪੱਛਮੀ ਏਸ਼ੀਆ ਵਿਚ ਜੰਗ ਹੋਰ ਤੇਜ਼ ਹੋ ਗਈ ਹੈ।

ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੇ ਇਲਾਕੇ 'ਚ ਹੋਰ ਤਬਾਹੀ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਈਰਾਨ ’ਤੇ ਭਾਰੀ ਬੰਬਾਰੀ ਪੂਰਾ ਹਫ਼ਤਾ ਜਾਂ ਜਦੋਂ ਤੱਕ ਜ਼ਰੂਰੀ ਹੋਵੇਗਾ, ਉਦੋਂ ਤੱਕ ਜਾਰੀ ਰਹੇਗੀ। ਈਰਾਨੀ ਰੈੱਡ ਕ੍ਰੀਸੈਂਟ ਨੇ ਮ੍ਰਿਤਕਾਂ ਦੀ ਗਿਣਤੀ ਅਤੇ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ, ਜਦਕਿ ਖੇਤਰ ਵਿਚ ਸੁਰੱਖਿਆ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ- ਇਰਾਨ ਨੇ ਕੀਤੀ ਪਰਮਾਣੂ ਟੈਸਟਿੰਗ ? ਜੰਗ ਵਿਚਾਲੇ ਭੂਚਾਲ ਨਾਲ ਕੰਬ ਗਿਆ ਪੂਰਾ ਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News