8 ਸਾਲਾਂ ''ਚ ਸਮੁੰਦਰੀ ਖੇਤਰ ਨੇ ਨਵੀਆਂ ਉਚਾਈਆ ਨੂੰ ਛੂਹਿਆ : ਨਰਿੰਦਰ ਮੋਦੀ

Tuesday, Apr 05, 2022 - 09:47 AM (IST)

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਮੁੰਦਰੀ ਦਿਵਸ ਮੌਕੇ ਮੰਗਲਵਾਰ ਨੂੰ ਦੇਸ਼ ਦੇ ਆਰਥਿਕ ਵਿਕਾਸ ਲਈ ਸਮੁੰਦਰੀ ਖੇਤਰ ਦੇ ਮਹੱਤਵ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਿਛਲੇ 8 ਸਾਲਾਂ 'ਚ ਸਾਡੇ ਸਮੁੰਦਰੀ ਖੇਤਰ ਨੇ ਨਵੀਆਂ ਉਚਾਈਆਂ ਛੂਹੀਆਂ ਹਨ ਅਤੇ ਵਪਾਰ ਤੇ ਵਣਜ ਗਤੀਵਿਧੀਆਂ ਨੂੰ ਉਤਸ਼ਾਹ ਦੇਣ 'ਚ ਯੋਗਦਾਨ ਦਿੱਤਾ ਹੈ। ਪੀ.ਐੱਮ. ਮੋਦੀ ਨੇ ਲੜੀਵਾਰ ਟਵੀਟ ਕਰ ਕੇ ਕਿਹਾ,''ਅੱਜ ਰਾਸ਼ਟਰੀ ਸਮੁੰਦਰੀ ਦਿਵਸ 'ਤੇ ਸਮੁੰਦਰੀ ਦਿਵਸ 'ਤੇ ਅਸੀਂ ਆਪਣੇ ਗੌਰਵਸ਼ਾਲੀ ਸਮੁੰਦਰੀ ਇਤਿਹਾਸ ਨੂੰ ਯਾਦ ਕਰਦੇ ਹਾਂ ਅਤੇ ਭਾਰਤ ਦੇ ਆਰਥਿਕ ਵਿਕਾਸ ਲਈ ਸਮੁੰਦਰੀ ਖੇਤਰ ਦੇ ਮਹੱਤਵ 'ਤੇ ਰੋਸ਼ਨੀ ਪਾਉਂਦੇ ਹਾਂ। ਪਿਛਲੇ 8 ਸਾਲਾਂ 'ਚ ਸਾਡੇ ਸਮੁੰਦਰੀ ਖੇਤਰ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ ਅਤੇ ਵਪਾਰ ਤੇ ਵਣਜ ਗਤੀਵਿਧੀਆਂ ਨੂੰ ਉਤਸ਼ਾਹ ਦੇਣ 'ਚ ਯੋਗਦਾਨ ਦਿੱਤਾ ਹੈ।''

PunjabKesari

ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਪਿਛਲੇ 8 ਸਾਲਾਂ 'ਚ ਭਾਰਤ ਸਰਕਾਰ ਨੇ ਬੰਦਰਗਾਹ ਦੀ ਅਗਵਾਈ ਵਾਲੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਹੈ, ਜਿਸ 'ਚ ਬੰਦਰਗਾਹ ਸਮਰੱਥਾ ਦਾ ਵਿਸਥਾਰ ਅਤੇ ਮੌਜੂਦਾ ਪ੍ਰਣਾਲੀਆਂ ਨੂੰ ਹੋਰ ਵੀ ਵਧ ਕੁਸ਼ਲ ਬਣਾਉਣਾ ਸ਼ਾਮਲ ਹੈ। ਭਾਰਤੀ ਉਤਪਾਦਾਂ ਨੂੰ ਨਵੇਂ ਬਜ਼ਾਰਾਂ ਤੱਕ ਪਹੁੰਚ ਯਕੀਨੀ ਕਰਨ ਲਈ ਜਲ ਮਾਰਗਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ,''ਇਸ ਸਮੇਂ ਅਸੀਂ ਆਰਥਿਕ ਤਰੱਕੀ ਲਈ ਸਮੁੰਦਰੀ ਖੇਤਰ ਦਾ ਲਾਭ ਚੁੱਕ ਰਹੇ ਹਨ ਅਤੇ ਇਕ ਆਤਮਨਿਰਭਰ ਭਾਰਤ ਦਾ ਨਿਰਮਾਣ ਕਰ ਰਹੇ ਹਨ। ਅਸੀਂ ਸਮੁੰਦਰੀ ਵਾਤਾਵਰਣ ਪ੍ਰਣਾਲੀ ਅਤੇ ਵਿਭਿੰਨਤਾ ਨੂੰ ਯਕੀਨੀ ਬਣਾਉਣ ਲਈ ਵੀ ਢੁਕਵੀਂ ਦੇਖਭਾਲ ਕਰ ਰਹੇ ਹਾਂ, ਜਿਸ 'ਤੇ ਭਾਰਤ ਨੂੰ ਮਾਣ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News