ਮਰਾਠਾ ਰਾਖਵਾਂਕਰਨ ਦਾ ਮਾਮਲਾ, ਜਰਾਂਗੇ ਨੇ ਮੁਲਤਵੀ ਕੀਤਾ ਅਣਮਿੱਥੇ ਸਮੇਂ ਦਾ ਮਰਨ ਵਰਤ
Thursday, Jul 25, 2024 - 08:07 PM (IST)
ਜਾਲਨਾ, (ਅਨਸ)- ਮਰਾਠਾ ਕਾਰਕੁੰਨ ਮਨੋਜ ਜਰਾਂਗੇ ਨੇ ਬੁੱਧਵਾਰ ਨੂੰ ਰਾਖਵੇਂਕਰਨ ਦੇ ਮੁੱਦੇ ’ਤੇ ਆਪਣਾ ਅਣਮਿੱਥੇ ਸਮੇਂ ਲਈ ਵਰਤ ਮੁਲਤਵੀ ਕਰ ਦਿੱਤਾ। ਉਹ ਪਿਛਲੇ 5 ਦਿਨਾਂ ਤੋਂ ਮਰਨ ਵਰਤ ’ਤੇ ਸਨ। ਜਰਾਂਗੇ ਨੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਲੜਨ ਲਈ ਉਹ ਚਾਹੁੰਦੇ ਹਨ ਕਿ ਜਰਾਂਗੇ ਜ਼ਿੰਦਾ ਰਹਿਣ।
ਉਨ੍ਹਾਂ ਮਹਾਰਾਸ਼ਟਰ ਦੇ ਜਾਲਨਾ ਜ਼ਿਲੇ ਵਿਚ ਆਪਣੇ ਜੱਦੀ ਪਿੰਡ ਅੰਤਰਵਾਲੀ ਸਰਤੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਫੈਸਲੇ ਦਾ ਐਲਾਨ ਕੀਤਾ। ਜਰਾਂਗੇ ਨੇ ਕੁਨਬੀਆਂ ਨੂੰ ਮਰਾਠਾ ਭਾਈਚਾਰੇ ਦੇ ਮੈਂਬਰਾਂ ਦੇ ‘ਸਗੇ ਸੋਏਰੇ’ (ਬਲੱਡ ਸਬੰਧੀ) ਦੇ ਤੌਰ ’ਤੇ ਮਾਨਤਾ ਦੇਣ ਵਾਲੇ ਡਰਾਫਟ ਐਕਟ ਨੂੰ ਲਾਗੂ ਕਰਨ ਅਤੇ ਮਰਾਠਾ ਭਾਈਚਾਰੇ ਨੂੰ ਹੋਰ ਪੱਛੜੇ ਵਰਗ (ਓ. ਬੀ. ਸੀ.) ਤਹਿਤ ਰਾਖਵਾਂਕਰਨ ਦੇਣ ਵਰਗੀਆਂ ਮੰਗਾਂ ਨੂੰ ਲੈ ਕੇ 20 ਜੁਲਾਈ ਤੋਂ ਆਪਣਾ ਮਰਨ ਵਰਤ ਸ਼ੁਰੂ ਕੀਤਾ ਸੀ।