ਭਾਜਪਾ ਪ੍ਰਧਾਨ ਮਨੋਜ ਤਿਵਾਰੀ ਖਿਲਾਫ FIR ਦਰਜ

09/18/2018 11:04:46 AM

ਨਵੀਂ ਦਿੱਲੀ—  ਭਾਜਪਾ ਸੰਸਦ ਮੈਂਬਰ ਮਨੋਜ ਤਿਵਾਰੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਕ ਸੀਲਬੰਦ ਘਰ ਦਾ ਤਾਲਾ ਤੋੜੇ ਜਾਣ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਉਹ ਵਿਵਾਦਾਂ 'ਚ ਘਿਰ ਗਏ ਹਨ। ਦਿੱਲੀ ਪੁਲਸ ਨੇ ਤਿਵਾਰੀ ਖਿਲਾਫ ਆਈ.ਪੀ.ਸੀ. ਦੀ ਧਾਰਾ 188, ਡੀ.ਐਸ.ਸੀ. ਐਕਟ 661 ਅਤੇ 465 ਤਹਿਤ ਮਾਮਲਾ ਦਰਜ ਕੀਤਾ ਹੈ। ਭਾਜਪਾ ਸੰਸਦ ਮੈਂਬਰ ਨੇ ਇਸ ਨੂੰ ਕੇਜਰੀਵਾਲ ਸਰਕਾਰ ਅਤੇ ਕਾਂਗਰਸ ਦੀ ਸਾਜਿਸ਼ ਦੱਸਿਆ ਹੈ। PunjabKesari


ਤਿਵਾਰੀ ਨੇ 16 ਸਤੰਬਰ ਨੂੰ ਨਗਰ ਪਾਲਿਕਾ ਅਧਿਕਾਰੀਆਂ ਦੇ ਪਿਕ ਐਂਡ ਚੂਜ ਸਿਸਟਮ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਦੇ ਗੋਕੁਲਪੁਰ 'ਚ ਇਕ ਗੈਰ-ਕਾਨੂੰਨੀ ਕਾਲੋਨੀ 'ਚ ਸੀਲ ਕੀਤੇ ਗਏ ਘਰ ਦਾ ਇਕ ਤਾਲਾ ਤੋੜ ਦਿੱਤਾ ਸੀ। ਜਿਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਆਪ ਦੇ ਸੰਯੋਜਕ ਅਤੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਦੀ ਨੋਟਬੰਦੀ ਅਤੇ ਜੀ.ਐਸ.ਟੀ ਦੇ ਬਾਅਦ ਸੀਲਿੰਗ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ। 

PunjabKesari
ਐਫ.ਆਈ.ਆਰ. ਦਰਜ ਹੋਣ ਦੇ ਬਾਅਦ ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਸੀਲਿੰਗ ਗਲਤ ਤਰੀਕੇ ਨਾਲ ਕੀਤੀ ਗਈ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ ਅਤੇ ਇਸ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ। ਮੈਂ ਅਰਵਿੰਦ ਕੇਜਰੀਵਾਲ ਨੂੰ ਚੈਲੇਂਜ ਕਰਦਾ ਹਾਂ ਕਿ ਕਾਲੋਨੀਆਂ ਦਾ ਦੌਰਾ ਕਰਨ ਅਤੇ ਦਿੱਲੀ ਦੇ ਲੋਕਾਂ ਨੂੰ ਜਵਾਬ ਦੇਣ। ਅਸੀਂ ਵੀ ਇਕ ਐਫ.ਆਈ.ਆਰ. ਦਰਜ ਕਰਾਂਗੇ। ਤਿਵਾਰੀ ਨੇ ਇਸ ਮਾਮਲੇ 'ਚ ਸ਼ਾਮਲ ਐਸ.ਸੀ.ਡੀ. ਦੇ ਹੋਰ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਵਾਉਣ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸੀਲਿੰਗ ਖਿਲਾਫ ਜੇਲ ਜਾਣਾ ਹੈ ਤਾਂ ਮੈਂ ਤਿਆਰ ਹਾਂ।

PunjabKesari

 


Related News