ਮੁੜ ਮੁਸ਼ਕਿਲਾਂ 'ਚ ਘਿਰਿਆ ਐਲਵਿਸ਼ ਯਾਦਵ, ED ਨੇ ਇਸ ਮਾਮਲੇ 'ਚ ਦਰਜ ਕੀਤੀ FIR

Saturday, May 04, 2024 - 12:11 PM (IST)

ਐਂਟਰਟੇਨਮੈਂਟ ਡੈਸਕ : ਇਕ ਵਾਰ ਮੁੜ ਐਲਵਿਸ਼ ਯਾਦਵ ਮੁਸ਼ਕਿਲਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗੌਤਮ ਬੁੱਧ ਨਗਰ ਪੁਲਸ ਵਲੋਂ ਐਲਵਿਸ਼ ਖ਼ਿਲਾਫ਼ ਦਰਜ ਸੱਪ ਦੇ ਜ਼ਹਿਰ ਦੀ ਸਪਲਾਈ ਮਾਮਲੇ 'ਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ -  ਮਈ ਮਹੀਨਾ ਚੜਦੇ ਹੀ ਮਾਂ ਚਰਨ ਕੌਰ ਦੇ ਕਾਲਜੇ ਪਈਆਂ ਚੀਸਾਂ, ਪੋਸਟ ਸਾਂਝੀ ਕਰ ਸਿੱਧੂ ਲਈ ਲਿਖੀਆਂ ਇਹ ਗੱਲਾਂ

ਦੱਸ ਦਈਏ ਕਿ ਐਲਵਿਸ਼ ਯਾਦਵ ਨੂੰ 17 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਲੁਕਸਰ ਜੇਲ੍ਹ ਭੇਜ ਦਿੱਤਾ ਸੀ। ਹਾਲਾਂਕਿ ਐਲਵਿਸ਼ ਨੂੰ ਇਸ ਮਾਮਲੇ 'ਚ ਸਥਾਨਕ ਅਦਾਲਤ ਨੇ 5 ਦਿਨਾਂ ਬਾਅਦ ਜ਼ਮਾਨਤ ਦੇ ਦਿੱਤੀ ਸੀ। ਈ. ਡੀ. ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਏਜੰਸੀ ਦੀ ਲਖਨਊ ਯੂਨਿਟ ਨੇ ਵੱਡੀ ਰਕਮ ਦੇ ਮੱਦੇਨਜ਼ਰ ਸੱਪ ਦੇ ਜ਼ਹਿਰ ਦੀ ਸਪਲਾਈ ਦੇ ਮਾਮਲੇ 'ਚ ਐਲਵਿਸ਼ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ) ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਈ. ਡੀ. ਦੀ ਟੀਮ ਐਲਵਿਸ਼ ਯਾਦਵ ਅਤੇ ਪੁਰਾਣੇ ਮਾਮਲੇ 'ਚ ਸ਼ਾਮਲ ਹੋਰ ਲੋਕਾਂ ਤੋਂ ਪੁੱਛਗਿੱਛ ਕਰ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲ ਕੇਸ ਦਾ ਮਾਸਟਰਮਾਈਂਡ ਗੋਲਡੀ ਬਰਾੜ ਜ਼ਿੰਦਾ! ਹਾਲੇ ਵੀ ਇਨ੍ਹਾਂ ਕਲਾਕਾਰਾਂ ਦੀ ਜਾਨ 'ਤੇ ਮੰਡਰਾ ਰਿਹੈ ਖ਼ਤਰਾ

ਜਾਣਕਾਰੀ ਮੁਤਾਬਕ, ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਯੂਟਿਊਬਰ ਐਲਵੀਸ਼ ਯਾਦਵ ਦੀਆਂ ਮਹਿੰਗੀਆਂ ਕਾਰਾਂ ਦੇ ਕਾਫਲੇ ਦੀ ਵੀ ਜਾਂਚ ਕਰੇਗੀ। ਯਾਦਵ ਦੇ ਨਾਲ-ਨਾਲ ਵੱਡੇ ਹੋਟਲਾਂ, ਰਿਜ਼ੋਰਟ ਅਤੇ ਫਾਰਮ ਹਾਊਸਾਂ ਦੇ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News