ਭਾਰਤ ਸਰਕਾਰ ਵੱਲੋਂ ਫੌਜੀ ਮੁਖੀ ਨਰਵਣੇ ਨੇ ਨੇਪਾਲੀ ਫੌਜ ਨੂੰ ਸੌਂਪੇ ਡਾਕਟਰੀ ਉਪਕਰਨ

11/06/2020 12:38:24 PM

ਨਵੀਂ ਦਿੱਲੀ : ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਵੀਰਵਾਰ ਨੂੰ ਨੇਪਾਲ ਫੌਜ ਨੂੰ ਵਿਭਿੰਨ ਡਾਕਟਰੀ ਉਪਕਰਨ ਸੌਂਪੇ। ਕਾਠਮੰਡੂ ਵਿਚ ਭਾਰਤੀ ਦੂਤਾਵਾਸ ਅਨੁਸਾਰ ਭਾਰਤ ਸਰਕਾਰ ਵੱਲੋਂ ਜਨਰਲ ਨਰਵਣੇ ਨੇ ਨੇਪਾਲੀ ਫੌਜ ਦੇ 2 ਫੀਲਡ ਹਸਪਤਾਲਾਂ ਲਈ ਉਪਕਰਨ ਭੇਂਟ ਕੀਤੇ। ਇਸ ਦੌਰਾਨ ਨੇਪਾਲੀ ਹਮ ਰੁਤਬਾ ਜਨਰਲ ਪੂਰਨ ਚੰਦਰ ਥਾਪਾ ਨਾਲ ਇਕ ਬੈਠਕ ਵਿਚ ਦੋਵਾਂ ਪੱਖਾਂ ਨੇ ਫੌਜ-ਨਾਲ-ਫੌਜ ਸਬੰਧਾਂ ਅਤੇ ਦੋ-ਪੱਖੀ ਰੱਖਿਆ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ।

ਨੇਪਾਲੀ ਫੌਜ ਨੂੰ ਸੌਂਪੇ ਗਏ ਡਾਕਰਟਰੀ ਉਪਕਰਨਾਂ ਵਿਚ ਐਕਸ-ਰੇ ਮਸ਼ੀਨ, ਕੰਪਿਊਟਡ ਰੇਡਿਓਗ੍ਰਾਫੀ ਸਿਸਟਮ, ਆਈ.ਸੀ.ਯੂ. ਵੈਂਟੀਲੇਟਰ, ਵੀਡੀਓ ਐਂਡੋਸਕੋਪੀ ਯੂਨਿਟ,  ਐਨਸਥੀਸਿਆ ਮਸ਼ੀਨ, ਪ੍ਰਯੋਗਸ਼ਾਲਾ ਉਪਕਰਨ ਅਤੇ ਐਂਬੂਲੈਂਸ ਸ਼ਾਮਲ ਹਨ। ਇਹੀ ਨਹੀਂ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਨੇਪਾਲੀ ਫੌਜ ਦੀ ਸਹਾਇਤਾ ਲਈ ਵਾਧੂ ਵੈਂਟੀਲੇਟਰ ਵੀ ਭੇਂਟ ਕੀਤੇ ਗਏ, ਜੋ ਇਸ ਸਾਲ ਜੁਲਾਈ ਵਿਚ ਵੈਂਟੀਲੇਟਰਸ ਦੇ ਪਹਿਲੇ ਫੌਜ-ਟੂ-ਆਰਮੀ ਵਿਵਸਥਾਂ ਤਹਿਤ ਦਿੱਤੇ ਗਏ ਹਨ।

ਵੀਰਵਾਰ ਨੂੰ ਨੇਪਾਲ ਦੀ ਤਿੰਨ ਦਿਨਾਂ ਯਾਤਰਾ ਦੇ ਪਹਿਲੇ ਦਿਨ ਦੇ ਇਕ ਸਨਮਾਨ ਸਮਾਰੋਹ ਵਿਚ ਫੌਜ ਮੁਖੀ ਨੇ ਕਾਠਮੰਡੂ ਦੇ ਟੁੰਡੀਖੇਲ ਵਿਚ ਫੌਜ ਦੇ ਪੰਡਾਲ ਵਿਚ 'ਵੀਰ ਸਮਾਰਕ' 'ਤੇ ਮਾਲਾ ਅਰਪਣ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਨੇਪਾਲੀ ਫੌਜ ਹੈਡਕੁਆਰਟਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਇੱਕ ਰਸਮੀ ਗਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ।


cherry

Content Editor

Related News