ਉਮਰ ਕੈਦ ਨਹੀਂ ਅਸੀਂ ਫਾਂਸੀ ਦੀ ਸਜ਼ਾ ਚਾਹੁੰਦੇ ਹਾਂ : ਜੀ. ਕੇ.

Monday, Dec 17, 2018 - 01:53 PM (IST)

ਉਮਰ ਕੈਦ ਨਹੀਂ ਅਸੀਂ ਫਾਂਸੀ ਦੀ ਸਜ਼ਾ ਚਾਹੁੰਦੇ ਹਾਂ : ਜੀ. ਕੇ.

ਨਵੀਂ ਦਿੱਲੀ— 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ 'ਚ ਮਨਜੀਤ ਸਿੰਘ ਜੀ. ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਮੌਜੂਦ ਰਹੇ। ਜੀ. ਕੇ. ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਸੱਜਣ ਕੁਮਾਰ ਨੂੰ ਮਿਲੀ ਉਮਰ ਕੈਦ ਦੀ ਸਜ਼ਾ 'ਤੇ ਜੀ. ਕੇ. ਨੇ ਕਿਹਾ ਕਿ ਉਮਰ ਕੈਦ ਨਹੀਂ ਅਸੀਂ ਫਾਂਸੀ ਦੀ ਸਜ਼ਾ ਚਾਹੁੰਦੇ ਹਾਂ। ਇਸ ਲੜਾਈ 'ਚ ਸਾਥ ਦੇਣ ਵਾਲਿਆਂ ਦਾ ਧੰਨਵਾਦ।  ਜੀ. ਕੇ. ਅੱਗੇ ਕਿਹਾ ਕਿ 34 ਸਾਲਾਂ ਤੋਂ ਸੱਜਣ ਕੁਮਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਗਵਾਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਪੂਰਾ ਗਾਂਧੀ ਪਰਿਵਾਰ ਸੱਜਣ ਕੁਮਾਰ ਨਾਲ ਸੀ ਅਤੇ ਹੁਣ ਕਾਂਗਰਸ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾ ਰਹੀ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵੀ ਅੰਦਰ ਜਾਣਗੇ। ਓਧਰ ਸਿਰਸਾ ਨੇ ਸੱਜਣ ਦੀ ਸਜ਼ਾ ਨੂੰ ਲੈ ਕੇ ਕਿਹਾ ਕਿ ਅਸੀਂ ਨਿਆਂ ਲਈ ਅਦਾਲਤ ਦਾ ਧੰਨਵਾਦ ਕਰਦੇ ਹਾਂ ਪਰ ਸਾਡੀ ਲੜਾਈ ਜਾਰੀ ਰਹੇਗੀ, ਜਦੋਂ ਤਕ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਮੌਤ ਦੀ ਸਜ਼ਾ ਨਹੀਂ ਮਿਲਦੀ। 

 

PunjabKesari

ਦੱਸਣਯੋਗ ਹੈ ਕਿ 1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਅੱਜ ਭਾਵ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਫੈਸਲਾ ਸੁਣਾਇਆ। ਕੋਰਟ ਨੇ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਦੰਗਾ ਭੜਕਾਉਣ ਅਤੇ ਸਾਜਿਸ਼ ਰਚਣ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ। ਤਕਰੀਬਨ 34 ਸਾਲ ਬਾਅਦ ਕੋਰਟ ਨੇ ਸੱਜਣ ਨੂੰ ਸਜ਼ਾ ਸੁਣਾਈ ਹੈ।


author

Tanu

Content Editor

Related News