ਮਣੀਪੁਰ ਚੋਣਾਂ 2022: ਦੂਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਖ਼ਤਮ, ਜਾਣੋ ਕਿੰਨੀ ਫ਼ੀਸਦੀ ਪਈਆਂ ਵੋਟਾਂ

Saturday, Mar 05, 2022 - 06:17 PM (IST)

ਮਣੀਪੁਰ ਚੋਣਾਂ 2022:  ਦੂਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਖ਼ਤਮ, ਜਾਣੋ ਕਿੰਨੀ ਫ਼ੀਸਦੀ ਪਈਆਂ ਵੋਟਾਂ

ਇੰਫਾਲ– ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਵੋਟਾਂ ਪਈਆਂ। ਸ਼ਾਮ 5 ਵਜੇ ਤਕ 76.04 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। 6 ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ 'ਤੇ ਵੋਟਰ 92 ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ’ਚ ਕੈਦ ਹੋ ਗਈ ਹੈ। ਕੋਵਿਡ-19 ਦੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਦੇ ਲਈ ਸਾਰੇ ਪ੍ਰਬੰਧ ਕੀਤੇ ਗਏ। 

Image


ਦੂਜੇ ਪੜਾਅ ਵਿਚ ਮੈਦਾਨ 'ਚ ਉਤਰੇ ਕੁਝ ਪ੍ਰਮੁੱਖ ਉਮੀਦਵਾਰਾਂ ਵਿਚ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਓ ਇਬੋਬੀ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਗੈਖੰਗਮ ਗੰਗਮੇਈ ਸ਼ਾਮਲ ਹਨ। ਦੋਵੇਂ ਕਾਂਗਰਸ ਦੇ ਉਮੀਦਵਾਰ ਹਨ। 

ਇਸ ਪੜਾਅ ’ਚ ਥੋਉਬਲ, ਚੰਦੇਲ, ਉਖਰੂਲ, ਸੈਨਾਪਤੀ, ਤਾਮੇਂਗਲੋਂਗ ਅਤੇ ਜਿਰੀਬਾਮ ਜ਼ਿਲ੍ਹਿਆਂ ਦੀਆਂ 2 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮੁੱਖ ਚੋਣ ਅਧਿਕਾਰੀ ਰਜੇਸ਼ ਅਗਰਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 1,247 ਵੋਟਿੰਗ ਕੇਂਦਰਾਂ ’ਚ ਵੋਟਿੰਗ ਕਰਵਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਪੜਾਅ ’ਚ 92 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਨ੍ਹਾਂ ’ਚ ਭਾਜਪਾ ਦੇ 12, ਕਾਂਗਰਸ ਦੇ 18, ਨੈਸ਼ਨਲ ਪੀਪੁਰਜ਼ ਪਾਰਟੀ ਦੇ 11, ਜਨਤਾ ਦਲ ਯੂਨਾਈਟਿਡ ਅਤੇ ਨਗਾ ਪੀਪੁਲਜ਼ ਫਰੰਟ ਦੇ 10-10 ਉਮੀਦਵਾਰ ਸ਼ਾਮਿਲ ਹਨ। 


author

Rakesh

Content Editor

Related News