ਸਿਰਫ਼ 12 ਸਾਲ ਦੀ ਉਮਰ ''ਚ 10ਵੀਂ ਦੀ ਬੋਰਡ ਪ੍ਰੀਖਿਆ ਦੇਵੇਗਾ ਇਹ ਬੱਚਾ

12/02/2019 11:25:52 AM

ਇੰਫਾਲ— ਮਣੀਪੁਰ ਦੇ ਚੂੜਾਚਾਂਦਪੁਰ ਜ਼ਿਲੇ ਦੇ ਕੰਗਵਈ ਪਿੰਡ ਦਾ ਵਾਸੀ ਇਸਾਕ ਪਾਲਲਲੁੰਗਮੁਆਨ ਵਾਈਫੇਈ ਸਿਰਫ਼ 12 ਸਾਲ ਦੀ ਉਮਰ 'ਚ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਜਾ ਰਿਹਾ ਹੈ। ਉਹ ਆਸਾਮ 'ਚ 10ਵੀਂ ਦੀ ਪ੍ਰੀਖਿਆ ਦੇਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਦਿਆਰਥੀ ਵੀ ਬਣ ਜਾਵੇਗਾ। ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ (ਬੀ.ਓ.ਐੱਸ.ਈ.ਐੱਮ.) ਨੇ ਇਸਾਕ ਨੂੰ ਆਸਾਮ ਹਾਈ ਸਕੂਲ ਲੀਵਿੰਗ ਸਰਟੀਫਿਕੇਟ ਲਈ ਮਾਨਤਾ ਦੇ ਦਿੱਤੀ ਹੈ। ਬੋਰਡ ਨੇ ਇਸਾਕ ਦੇ ਮਾਮਲੇ ਨੂੰ 'ਸਪੈਸ਼ਲ ਕੇਸ' ਮੰਨਦੇ ਹੋਏ ਉਸ ਨੂੰ ਉਸ ਦੀ ਅਸਲ ਜਨਮ ਤਾਰੀਕ ਅਨੁਸਾਰ ਹੀ ਬੋਰਡ ਪ੍ਰੀਖਿਆ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। 8ਵੀਂ ਜਮਾਤ ਤੱਕ ਮਾਊਂਟ ਆਲਿਵ ਸਕੂਲ 'ਚ ਪੜ੍ਹੇ ਇਸਾਕ ਆਪਣੇ ਭਰਾ-ਭੈਣਾਂ 'ਚ ਸਭ ਤੋਂ ਵੱਡਾ ਹੈ। ਇਸਾਕ ਕਹਿੰਦਾ ਹੈ,''ਮੈਂ ਬਹੁਤ ਖੁਸ਼ ਅਤੇ ਉਤਸ਼ਾਹਤ ਹਾਂ। ਮੈਂ ਸਰ ਇਸਾਕ ਨਿਊਟਨ ਤੋਂ ਪ੍ਰਰੇਨਾ ਲੈਂਦਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਮੈਂ ਉਨ੍ਹਾਂ ਵਰਗਾ ਹਾਂ। ਸਾਡਾ ਨਾਂ ਵੀ ਇਕ ਹੀ ਹੈ।''

PunjabKesariਆਈ.ਕਊ. ਲੇਵਲ ਹੈ 141
ਇਸਾਕ ਦੇ ਪਿਤਾ ਜੇਨਖੋਲੀਅਨ ਵਾਈਫੇਈ ਨੇ ਪਿਛਲੇ ਸਾਲ ਹੀ ਸਿੱਖਿਆ ਵਿਭਾਗ ਤੋਂ ਆਪਣੇ ਬੇਟੇ ਲਈ ਮਨਜ਼ੂਰੀ ਮੰਗੀ ਸੀ। ਉਨ੍ਹਾਂ ਨੇ ਆਪਣੀ ਐਪਲੀਕੇਸ਼ਨ 'ਚ ਕਿਹਾ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਮੈਟ੍ਰਿਕ ਪ੍ਰੀਖਿਆ ਦੇਣ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਦੀ ਐਪਲੀਕੇਸ਼ਨ 'ਤੇ ਸਿੱਖਿਆ ਵਿਭਾਗ ਦੇ ਕਮਿਸ਼ਨਰ ਨੇ ਬੱਚੇ ਨੂੰ ਸਾਈਕਾਲੋਜੀ ਟੈਸਟ ਕਰਨ ਦੇ ਆਦੇਸ਼ ਦਿੱਤੇ ਸਨ। ਟੈਸਟ ਰਿਜਲਟ ਅਨੁਸਾਰ, ਕਲੀਨਿਕਲ ਸਾਈਕਾਲੋਜੀ ਵਿਭਾਗ ਰਿਮਸ (ਇੰਫਾਲ) ਨੇ ਇਸਾਕ ਦੀ ਮੈਂਟਲ ਏਜ਼ (ਉਮਰ) 17 ਸਾਲ 5 ਮਹੀਨੇ ਆਂਕੀ। ਇਸਾਕ ਦਾ ਆਈ.ਕਊ. ਲੇਵਲ 141 ਮਾਪਿਆ ਗਿਆ, ਜੋ ਕਿ ਕਾਫ਼ੀ ਤੇਜ਼ ਦਿਮਾਗ਼ ਵਾਲਿਆਂ ਦਾ ਹੁੰਦਾ ਹੈ।

PunjabKesariਬੱਚੇ ਦੀ ਉਮਰ 15 ਸਾਲ ਲਿਖਣ ਲਈ ਕਿਹਾ ਗਿਆ ਸੀ
ਇਸਾਕ ਦੇ ਪਿਤਾ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਨੂੰ ਬੱਚੇ ਦੀ ਉਮਰ 15 ਸਾਲ ਲਿਖਣ ਨੂੰ ਕਿਹਾ ਗਿਆ, ਜਿਸ 'ਤੇ ਉਹ ਪ੍ਰੀਖਿਆ ਦੇ ਸਕੇ। ਬੇਟੇ ਨੂੰ ਪ੍ਰੀਖਿਆ ਦੇਣ ਦਾ ਮੌਕਾ ਮਿਲਣ 'ਤੇ ਉਹ ਮਾਣ ਨਾਲ ਕਹਿੰਦੇ ਹਨ,''ਅਸੀਂ ਬਹੁਤ ਖੁਸ਼ ਹਾਂ ਅਤੇ ਸਿੱਖਿਆ ਵਿਭਾਗ ਦੇ ਪ੍ਰਤੀ ਆਭਾਰੀ ਹਾਂ ਕਿ ਉਨ੍ਹਾਂ ਨੇ ਮੇਰੇ ਬੇਟੇ ਨੂੰ ਇਹ ਮੌਕਾ ਦਿੱਤਾ। ਸਿੱਖਿਆ ਵਿਭਾਗ ਦਾ ਇਹ ਕਦਮ ਆਉਣ ਵਾਲੇ ਦਿਨਾਂ 'ਚ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਉਨ੍ਹਾਂ ਦਾ ਟੈਲੰਟ ਨਿਖਾਰਨ 'ਚ ਮਦਦ ਕਰੇਗਾ।'' ਦੱਸਣਯੋਗ ਹੈ ਕਿ ਨਿਯਮਾਂ ਅਨੁਸਾਰ, ਉਸ ਸਾਲ ਇਕ ਅਪ੍ਰੈਲ 15 ਸਾਲ ਦੀ ਉਮਰ ਪਾਰ ਕਰਨ ਵਾਲੇ ਬੱਚਿਆਂ ਨੂੰ ਹੀ 10ਵੀਂ ਦੀ ਬੋਰਡ ਪ੍ਰੀਖਿਆ ਦੇਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।


DIsha

Content Editor

Related News