ਝਾਕੀਆਂ ਦੇ ਨਾਲ ਸ਼ੁਰੂ ਹੋਇਆ ''ਮਨਾਲੀ ਵਿੰਟਰ ਕਾਰਨੀਵਾਲ''

01/03/2020 1:44:29 PM

ਮਨਾਲੀ—ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ, ਜਬਰ ਜ਼ਨਾਹ ਦੇ ਦੋਸ਼ੀਆਂ ਲਈ ਫਾਂਸੀ, ਸਫਾਈ ਮੁਹਿੰਮ ਅਤੇ ਬੇਟੀ ਪੜਾਓ, ਬੇਟੀ ਬਚਾਓ ਵਰਗੇ ਸੁਨੇਹੇ ਦਿੰਦੀਆਂ ਝਾਕੀਆਂ ਦੇ ਨਾਲ ਵੀਰਵਾਰ ਨੂੰ ਮਨਾਲੀ 'ਚ ਪੰਜ ਦਿਵਸੀ ਰਾਸ਼ਟਰੀ ਵਿੰਟਰ ਕਾਰਨੀਵਾਲ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੁੱਲੂ ਰਾਜਘਰਾਣੇ ਦੀ ਦਾਦੀ ਦੇਵੀ ਹਿਡਿੰਬਾ ਦੇ ਮੰਦਰ 'ਚ ਪੂਜਾ ਤੋਂ ਬਾਅਦ 134 ਮਹਿਲਾ ਮੰਡਲਾਂ ਅਤੇ 27 ਸੱਭਿਆਚਾਰ ਦਲਾਂ ਨੂੰ ਹਰੀ ਝੰਡੀ ਦਿਖਾਕੇ ਇਸ ਦੀ ਰਸਮੀ ਸ਼ੁਰੂਆਤ ਕੀਤੀ।

ਝਾਕੀਆਂ ਨੂੰ ਦੇਖਣ ਲਈ ਮਨਾਲੀ 'ਚ ਕਾਫੀ ਭੀੜ ਇੱਕਠੀ ਹੋ ਗਈ, ਜਿਵੇਂ ਹੀ ਝਾਕੀਆਂ ਮਾਲ ਰੋਡ ਤੋਂ ਲੰਘੀਆਂ ਤਾਂ ਸਥਾਨਿਕ ਲੋਕਾਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਮਨਾਲੀ ਪਹੁੰਚੇ ਸੈਲਾਨੀਆਂ ਨੇ ਝਾਕੀਆਂ ਨੂੰ ਸੰਜੀਦਗੀ ਨਾਲ ਦੇਖਿਆ ਅਤੇ ਤਾੜੀਆਂ ਵਜਾ ਕੇ ਕਲਾਕਾਰਾਂ ਦਾ ਉਤਸ਼ਾਹ ਵਧਾਇਆ।

ਝਾਕੀਆਂ ਨੇ ਜਿੱਥੇ ਕੁੱਲੂ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਕੁੱਲੂ ਦੇ ਰਹਿਣ-ਸਹਿਣ, ਖਾਣ-ਪੀਣ, ਰਵਾਇਤੀ ਕੱਪੜਿਆਂ, ਤਿਉਹਾਰਾਂ ਅਤੇ ਖੇਤੀ ਨੂੰ ਦਿਖਾਇਆ, ਉੱਥੇ ਮਹਿਲਾਂ ਮੰਡਲ ਨੇ ਸਫਾਈ ਮੁਹਿੰਮ ਨੂੰ ਲੈ ਕੇ ਵੀ ਜਾਗਰੂਕ ਕੀਤਾ। ਮਹਿਲਾ ਮੰਡਲਾ ਨੇ ਜਬਰ ਜ਼ਨਾਹ ਦੀਆਂ ਵੱਧਦੀਆਂ ਘਟਨਾਵਾਂ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਅਤੇ ਫਾਂਸੀ ਦੀ ਸਜ਼ਾ ਦੇਣ ਨੂੰ ਲੈ ਕੇ ਝਾਕੀਆਂ ਕੱਢੀਆਂ। ਵਿੰਟਰ ਕਾਰਨੀਵਾਲ ਦੇ ਲਈ ਬਾਹਰੀ ਸੂਬਿਆਂ ਤੋਂ ਸੱਭਿਆਚਾਰਿਕ ਟੀਮਾਂ ਵੀ ਪਹੁੰਚੀਆਂ। ਇਸ ਤੋਂ ਇਲਾਵਾ ਵਿੰਟਰ ਕੁਵੀਨ ਈਵੈਂਟ ਦੇ ਮੁਕਾਬਲੇ ਸ਼ੁਰੂ ਹੋਣਗੇ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਮਨਾਲੀ ਵਿੰਟਰ ਕਾਰਨੀਵਾਲ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇੱਕ ਵਾਰ ਫਿਰ ਤੋਂ ਨਾਟੀ ਪਾਈ ਅਤੇ ਕਿਹਾ ਕਿ ਉਹ ਪਿੰਡ ਦਾ ਵਿਅਕਤੀ ਹੈ, ਇਸ ਲਈ ਨਾਟੀ ਪਾਉਂਦੇ ਰਹਿਣਗੇ। ਉਨ੍ਹਾਂ ਦੀ ਨਾਟੀ ਪੰਜ ਸਾਲ ਹੀ ਨਹੀਂ ਬਲਕਿ ਅੱਗੇ ਵੀ ਚੱਲੇਗੀ। ਜੇਕਰ ਵਿਰੋਧੀ ਪੱਖ ਨੇ ਵੀ ਨੱਚਣਾ ਹੈ ਤਾਂ ਆਓ, ਮੈਂ ਤਾਂ ਨੱਚਾਂਗਾ। ਮਨਾਲੀ ਦੀ ਮਨੂਰੰਗਸ਼ਾਲਾ 'ਚ ਵੀਰਵਾਰ ਨੂੰ ਪੰਜ ਦਿਨਾਂ ਵਿੰਟਰ ਕਾਰਨੀਵਾਲ ਦੇ ਉਦਘਾਟਨ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਇਹ ਭਾਸ਼ਣ ਦਿੱਤਾ।


Iqbalkaur

Content Editor

Related News