ਵਿਅਕਤੀ ਨੇ ਪਤਨੀ, ਤਿੰਨ ਬੇਟੀਆਂ ਦਾ ਕਤਲ ਕਰ ਲਗਾਇਆ ਫਾਹਾ
Tuesday, Aug 21, 2018 - 01:53 AM (IST)

ਇਲਾਹਾਬਾਦ—ਜ਼ਿਲੇ ਦੇ ਧੂਮਨਗੰਜ ਥਾਣਾ ਖੇਤਰ ਦੇ ਪੀਪਲ ਪਿੰਡ ਦੇ ਇਕ ਵਿਅਕਤੀ ਨੇ ਸੋਮਵਾਰ ਨੂੰ ਆਪਣੀ ਪਤਨੀ ਅਤੇ ਤਿੰਨ ਬੇਟੀਆਂ ਦਾ ਕਥਿਤ ਤੌਰ 'ਤੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਫਾਹਾ ਲੱਗਾ ਲਿਆ। ਸਿਵਲ ਲਾਇੰਸ ਥਾਣਾ ਇੰਚਾਰਜ ਸ਼੍ਰੀਸ਼ਚੰਦ ਨੇ ਦੱਸਿਆ ਕਿ ਇਹ ਘਟਨਾ ਅੱਜ ਦੁਪਹਿਰ ਦੀ ਹੈ। ਮਨੋਜ ਕੁਸ਼ਵਾਹਾ ਉਰਫ ਭੋਲੂ (35) ਦੇ ਮਕਾਨ ਦਾ ਦਰਵਾਜ਼ਾ ਦਿਨ 'ਚ 12 ਵਜੇ ਤੋਂ ਬੰਦ ਸੀ। ਗੁਆਂਢੀਆਂ ਨੇ ਕੁਝ ਗੜਬੜ ਹੋਣ ਦੇ ਸ਼ੱਕ ਹੋਣ 'ਤੇ ਸ਼ਾਮ ਸਾਢੇ ਅੱਠ ਪੁਲਸ ਨੂੰ ਇਸ ਬਾਰੇ 'ਚ ਸੂਚਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦਰਵਾਜ਼ਾ ਤੋੜਨ 'ਤੇ ਮਨੋਜ ਦੀ ਪਤਨੀ 30 ਸਾਲਾ ਸ਼ਵੇਤਾ ਦੀ ਲਾਸ਼ ਫਰਿਜ਼ 'ਚ, ਵੱਡੀ ਬੇਟੀ ਅੱਠ ਸਾਲਾ ਪ੍ਰੀਤੀ ਦੀ ਲਾਸ਼ ਅਲਮਾਰੀ, ਛੋਟੀ ਬੇਟੀ 6 ਸਾਲਾ ਸ਼ਿਵਾਨੀ ਦੀ ਲਾਸ਼ ਅਟੈਚੀ 'ਚ ਅਤੇ ਸਭ ਤੋਂ ਛੋਟੀ ਬੇਟੀ 3 ਸਾਲਾ ਸ਼੍ਰਿਆ ਦੀ ਲਾਸ਼ ਜ਼ਮੀਨ 'ਤੇ ਪਈ ਮਿਲੀ। ਮਨੋਜ ਕੁਸ਼ਵਾਹਾ ਫਾਹਾ 'ਤੇ ਲਟਕਿਆ ਪਾਇਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।