ਪੇਕਿਆ ਤੋਂ 10 ਮਿੰਟ ਲੇਟ ਆਈ ਪਤਨੀ, ਪਤੀ ਨੇ ਕਿਹਾ ਤਲਾਕ, ਤਲਾਕ, ਤਲਾਕ...
Wednesday, Jan 30, 2019 - 02:47 PM (IST)

ਨਵੀਂ ਦਿੱਲੀ-ਹਾਲ ਹੀ 'ਚ ਤਿੰਨ ਤਲਾਕ (ਟ੍ਰਿਪਲ ਤਲਾਕ) ਬਿੱਲ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪਤੀ ਨੇ ਪਤਨੀ ਨੂੰ ਫੋਨ 'ਤੇ ਇਸ ਗੱਲ 'ਤੇ ਤਲਾਕ ਦੇ ਦਿੱਤਾ, ਕਿਉਂਕਿ ਉਹ ਪੇਕਿਆਂ ਤੋਂ ਘਰ ਪਹੁੰਚਣ 'ਚ 10 ਮਿੰਟ ਲੇਟ ਹੋ ਗਈ ਸੀ।
ਪੀੜਤ ਔਰਤ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਪਤੀ ਨੂੰ ਵਾਅਦਾ ਕੀਤਾ ਸੀ ਕਿ ਉਹ ਆਪਣੇ ਪੇਕੇ ਘਰ ਦਾਦੀ ਮਾਂ ਨੂੰ ਮਿਲ ਕੇ 30 ਮਿੰਟਾਂ 'ਚ ਵਾਪਸ ਆ ਜਾਵੇਗੀ ਪਰ ਵਾਪਸ ਆਉਂਦਿਆਂ 10 ਮਿੰਟ ਲੇਟ ਹੋ ਗਈ, ਜਿਸ ਤੋਂ ਬਾਅਦ ਮੇਰੇ ਭਰਾ ਦੇ ਮੋਬਾਇਲ 'ਤੇ ਫੋਨ ਕੀਤਾ ਅਤੇ 3 ਵਾਰ ਤਲਾਕ-ਤਲਾਕ-ਤਲਾਕ... ਕਿਹਾ। ਪਤੀ ਦੀ ਇਸ ਹਰਕਤ ਕਾਰਨ ਮੈਂ ਪੂਰੀ ਤਰ੍ਹਾਂ ਨਾਲ ਟੁੱਟ ਗਈ ਹਾਂ।
ਇਸ ਤੋਂ ਇਲਾਵਾ ਪੀੜਤ ਔਰਤ ਨੇ ਇਹ ਵੀ ਦੱਸਿਆ ਹੈ ਕਿ ਵਿਆਹ ਤੋਂ ਬਾਅਦ ਦਾਜ ਨਾ ਲਿਆਉਣ ਕਾਰਨ ਅਕਸਰ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਦਾ ਰਹਿੰਦਾ ਹੈ। ਔਰਤ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਪੇਕੇ ਪਰਿਵਾਰ ਕਾਫੀ ਗਰੀਬ ਹਨ। ਪੀੜਤ ਔਰਤ ਨੇ ਇਸ ਮਾਮਲੇ 'ਚ ਸਰਕਾਰ ਨੂੰ ਗੁਹਾਰ ਲਗਾਈ ਅਤੇ ਕਿਹਾ ਹੈ,''ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਮੈਨੂੰ ਨਿਆਂ ਦਿਵਾਏ ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ।''