ਧੀ ਨਾ ਹੋਣ ਤੋਂ ਨਾਰਾਜ਼ ਸ਼ਖ਼ਸ ਨੇ ਪਤਨੀ ਦੀ ਕੀਤੀ ਕੁੱਟਮਾਰ, 12 ਦਿਨ ਦੇ ਪੁੱਤ ਦਾ ਕੀਤਾ ਕਤਲ

Monday, Jan 15, 2024 - 04:17 PM (IST)

ਧੀ ਨਾ ਹੋਣ ਤੋਂ ਨਾਰਾਜ਼ ਸ਼ਖ਼ਸ ਨੇ ਪਤਨੀ ਦੀ ਕੀਤੀ ਕੁੱਟਮਾਰ, 12 ਦਿਨ ਦੇ ਪੁੱਤ ਦਾ ਕੀਤਾ ਕਤਲ

ਬੈਤੂਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਧੀ ਨਾ ਹੋਣ ਤੋਂ ਨਿਰਾਸ਼ ਇਕ ਸ਼ਖ਼ਸ ਨੇ ਨਸ਼ੇ ਦੀ ਹਾਲਤ 'ਚ ਆਪਣੇ ਨਵਜਨਮੇ ਪੁੱਤ ਦਾ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਅਨੁਸਾਰ, ਦੋਸ਼ੀ ਨੇ ਕਿਹਾ ਕਿ ਉਸ ਦੇ ਪਹਿਲਾਂ ਤੋਂ 2 ਪੁੱਤ ਹਨ ਅਤੇ ਹੁਣ ਉਸ ਨੂੰ ਧੀ ਹੋਣ ਦੀ ਉਮੀਦ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਕੋਤਵਾਲੀ ਥਾਣਾ ਖੇਤਰ ਦੇ ਬੱਜਰਵਾਡ ਪਿੰਡ 'ਚ ਵਾਪਰੀ। ਕੋਤਵਾਲੀ ਥਾਣਾ ਇੰਚਾਰਜ ਅਨਿਲ ਉਈਕੇ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੇ ਦੀ ਹਾਲਤ 'ਚ ਦੋਸ਼ੀ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ 12 ਦਿਨ ਦਾ ਪੁੱਤ ਖੋਹ ਲਿਆ।

ਇਹ ਵੀ ਪੜ੍ਹੋ : ਦਿੱਲੀ-NCR ਹਵਾ ਪ੍ਰਦੂਸ਼ਣ : ਕੇਂਦਰ ਨੇ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ 'ਤੇ ਲਗਾਈ ਰੋਕ

ਉਨ੍ਹਾਂ ਕਿਹਾ ਕਿ ਔਰਤ ਕੁੱਟਮਾਰ ਦੇ ਡਰ ਕਾਰਨ ਮੌਕੇ 'ਤੇ ਦੌੜ ਗਈ ਅਤੇ ਜਦੋਂ ਉਹ ਬਾਅਦ 'ਚ ਘਰ ਪਰਤੀ ਤਾਂ ਉਸ ਨੂੰ ਬੱਚਾ ਝੌਂਪੜੀ 'ਚ ਮ੍ਰਿਤ ਮਿਲਿਆ। ਅਧਿਕਾਰੀ ਨੇ ਦੱਸਿਆ ਕਿ ਬੱਚੇ ਦੀ ਗਰਦਨ 'ਤੇ ਗਲ਼ਾ ਘੁੱਟਣ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਅਨੁਸਾਰ, ਪੁੱਛ-ਗਿੱਛ 'ਚ ਦੋਸ਼ੀ ਨੇ ਕਿਹਾ ਕਿ ਉਸ ਦੇ ਪਹਿਲੇ ਤੋਂ ਹੀ 2 ਪੁੱਤ ਹਨ ਅਤੇ ਉਸ ਨੂੰ ਉਮੀਦ ਸੀ ਕਿ ਤੀਜਾ ਬੱਚਾ ਉਸ ਨੂੰ ਧੀ ਹੀ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News