ਨਿੱਤ ਦੇ ਕਲੇਸ਼ ਤੋਂ ਅੱਕੇ ਬੰਦੇ ਨੇ ਕਰ''ਤਾ ਹੈਵਾਨਾਂ ਵਾਲਾ ਕਾਂਡ ! ਕੁਹਾੜੀ ਨਾਲ ਵੱਢ ਸੁੱਟੀ ਆਪਣੀ ਘਰਵਾਲੀ, ਧੀ ਤੇ ਪੁੱਤ
Monday, May 11, 2026 - 04:28 PM (IST)
ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਜਮਸ਼ੇਦਪੁਰ ਦੇ ਸਿਦਗੋਰਾ ਥਾਣਾ ਖੇਤਰ ਦੇ ਐਗਰੀਕੋ ਇਲਾਕੇ ਵਿੱਚ ਸੋਮਵਾਰ ਨੂੰ ਇੱਕ ਵਿਅਕਤੀ ਨੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ, ਗਰਭਵਤੀ ਬੇਟੀ ਅਤੇ ਪੁੱਤ ਦਾ ਕੁਹਾੜੀ ਮਾਰ-ਮਾਰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਰਵਿੰਦਰ ਪ੍ਰਸਾਦ ਸਿੰਘ ਵਜੋਂ ਹੋਈ ਹੈ, ਜੋ ਕਿ ਫਰਵਰੀ ਵਿੱਚ ਹੀ ਇੱਕ ਸਟੀਲ ਕੰਪਨੀ ਤੋਂ ਰਿਟਾਇਰ ਹੋਇਆ ਸੀ, ਜਦਕਿ ਮ੍ਰਿਤਕਾਂ ਦੀ ਪਛਾਣ ਰਵਿੰਦਰ ਦੀ ਪਤਨੀ ਸਰਿਤਾ ਸਿੰਘ (55), ਬੇਟੀ ਸੁਪ੍ਰਿਆ ਸਿੰਘ (31) ਅਤੇ ਬੇਟੇ ਰਵਿਸ਼ੇਕ ਕੁਮਾਰ (30) ਵਜੋਂ ਹੋਈ ਹੈ। ਪੁਲਸ ਅਨੁਸਾਰ ਸੁਪ੍ਰਿਆ ਗਰਭਵਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਐਤਵਾਰ ਸਵੇਰੇ ਵਾਪਰੀ, ਜਦੋਂ ਮੁਲਜ਼ਮ ਦੀ ਪਤਨੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ। ਇਸੇ ਦੌਰਾਨ ਰਵਿੰਦਰ ਨੇ ਅਚਾਨਕ ਕੁਹਾੜੀ ਅਤੇ ਹਥੌੜੇ ਨਾਲ ਆਪਣੀ ਪਤਨੀ, ਗਰਭਵਤੀ ਧੀ ਤੇ ਪੁੱਤ 'ਤੇ ਹਮਲਾ ਕਰ ਦਿੱਤਾ। ਐੱਸ.ਐੱਸ.ਪੀ. ਪੀਯੂਸ਼ ਪਾਂਡੇ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਐਗਰੀਕੋ ਸਥਿਤ ਕੰਪਨੀ ਕੁਆਰਟਰ ਪਹੁੰਚੀ ਅਤੇ ਉੱਥੋਂ ਲਾਸ਼ਾਂ ਬਰਾਮਦ ਕੀਤੀਆਂ। ਪੁਲਸ ਨੇ ਮੌਕੇ ਤੋਂ ਵਾਰਦਾਤ ਵਿੱਚ ਵਰਤੀ ਗਈ ਕੁਹਾੜੀ ਅਤੇ ਇੱਕ ਹਥੌੜਾ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ- ''ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!'', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮੁਲਜ਼ਮ ਵਾਰਦਾਤ ਤੋਂ ਬਾਅਦ ਮੌਕੇ ਤੋਂ ਭੱਜਿਆ ਨਹੀਂ, ਪਰ ਉਸ ਨੇ ਜਾਂਚ ਵਿੱਚ ਕੋਈ ਸਹਿਯੋਗ ਵੀ ਨਹੀਂ ਦਿੱਤਾ। ਪੁਲਸ ਅਨੁਸਾਰ, ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਮਾਨਸਿਕ ਤੌਰ 'ਤੇ ਬਿਮਾਰ ਹੋਣ ਦਾ ਨਾਟਕ ਕਰ ਰਿਹਾ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰ ਵਿੱਚ ਲੰਬੇ ਸਮੇਂ ਤੋਂ ਕੋਈ ਵਿਵਾਦ ਚੱਲ ਰਿਹਾ ਸੀ। ਸੋਮਵਾਰ ਸਵੇਰੇ ਇਹ ਝਗੜਾ ਇੰਨਾ ਵਧ ਗਿਆ ਕਿ ਮੁਲਜ਼ਮ ਨੇ ਆਪਣੇ ਹੀ ਪਰਿਵਾਰ ਨੂੰ ਖ਼ਤਮ ਕਰ ਦਿੱਤਾ।
ਇਹ ਵੀ ਪੜ੍ਹੋ- ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET ਦੇ ਵਿਦਿਆਰਥੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
