6 ਸਾਲਾ ਬੱਚੀ ਨੇ ਬਣਾ''ਤਾ ਵਿਸ਼ਵ ਰਿਕਾਰਡ ! 4.27 ਸਕਿੰਟਾਂ ''ਚ ਹੱਲ ਕਰ''ਤਾ ਰੂਬਿਕਸ ਕਿਊਬ
Wednesday, Sep 23, 2026 - 12:07 PM (IST)
ਇੰਟਰਨੈਸ਼ਨਲ ਡੈਸਕ- ਮੌਜੂਦਾ ਸਮੇਂ ਵਿਚ ਵਿਸ਼ਵ ਰਿਕਾਰਡ ਬਣਾਉਣ ਵਿਚ ਬੱਚੇ ਵੀ ਪਿੱਛੇ ਨਹੀਂ ਹਨ। ਹਾਲ ਹੀ ਵਿਚ ਚੀਨ ਦੀ 6 ਸਾਲਾ ਬੱਚੀ ਨੇ ਰੂਬਿਕਸ ਕਿਊਬ ਨੂੰ ਸਿਰਫ ਕੁਝ ਸੰਕਿਟਾਂ ਵਿਚ ਸੁਲਝਾ ਕੇ ਰਿਕਾਰਡ ਬਣਾਇਆ ਹੈ। 6 ਸਾਲ ਦੀ ਲਿਯਾਨ ਯੁਨਝੀ ਨੇ 3x3 ਰੂਬਿਕਸ ਕਿਊਬ ਨੂੰ ਬਹੁਤ ਤੇਜ਼ੀ ਨਾਲ ਸੁਲਝਾ ਕੇ ਮਹਿਲਾ ਵਰਗ ਵਿਚ ਨਵਾਂ ਵਰਲਡ ਰਿਕਾਰਡ ਕਾਇਮ ਕੀਤਾ ਹੈ।
ਚੇਂਗਦੂ ਦੀ ਰਹਿਣ ਵਾਲੀ ਲਿਯਾਨ ਨੂੰ ਪਿਆਰ ਨਾਲ ਲੋਕ 'ਝਿਝੀ' ਵੀ ਕਹਿੰਦੇ ਹਨ। ਚੀਨੀ ਸਰਕਾਰੀ ਪ੍ਰਸਾਰਕ ਸੀਸੀਟੀਵੀ ਦੇ ਅਨੁਸਾਰ ਲਿਯਾਨ ਨੇ ਇਸ ਮਹੀਨੇ ਵੁਹਾਨ ਅਤੇ ਗੁਆਂਗਜ਼ੂ ਵਿੱਚ ਦੋ ਵਰਲਡ ਕਿਊਬ ਐਸੋਸੀਏਸ਼ਨ ਦੁਆਰਾ ਪ੍ਰਵਾਨਿਤ ਮੁਕਾਬਲਿਆਂ ਵਿੱਚ ਹਿੱਸਾ ਲਿਆ, ਦੋਵਾਂ ਮੁਕਾਬਲਿਆਂ ਵਿੱਚ ਔਰਤਾਂ ਦਾ 3x3 ਔਸਤ ਰਿਕਾਰਡ ਤੋੜਿਆ।
ਪੜ੍ਹੋ ਇਹ ਅਹਿਮ ਖ਼ਬਰ- ਇਸ ਟਾਪੂ ਦੇਸ਼ ਨੇ ਬਦਲ ਲਿਆ 'ਨਾਂ', ਜਾਣੋ ਕੀ ਰੱਖਿਆ ਹੈ ਨਵਾਂ ਨਾਮ
4.27 ਸਕਿੰਟਾਂ ਵਿੱਚ ਹੱਲ ਕੀਤਾ ਰੂਬਿਕਸ ਕਿਊਬ
ਰੂਬਿਕਸ ਕਿਊਬ ਮੁਕਾਬਲੇ ਵਿੱਚ ਇੱਕ ਖਿਡਾਰੀ ਨੂੰ ਆਮ ਤੌਰ 'ਤੇ ਪੰਜ ਵਾਰ ਕਿਊਬ ਹੱਲ ਕਰਨਾ ਪੈਂਦਾ ਹੈ ਅਤੇ ਫਿਰ ਇਹਨਾਂ ਕੋਸ਼ਿਸ਼ਾਂ ਦੇ ਸਮੇਂ ਦਾ ਔਸਤ ਕੱਢਿਆ ਜਾਂਦਾ ਹੈ। ਲਿਯਾਨ ਨੇ ਇੱਕ ਮੁਕਾਬਲੇ ਵਿੱਚ ਔਸਤਨ 4.52 ਸਕਿੰਟ ਅਤੇ ਦੂਜੇ ਵਿੱਚ ਸਿਰਫ਼ 4.27 ਸਕਿੰਟ ਦਾ ਸਮਾਂ ਲਿਆ। ਇਸ ਨਾਲ ਉਹ ਦੁਨੀਆ ਦੀ ਅਜਿਹੀ ਇਕਲੌਤੀ ਮਹਿਲਾ "ਕਿਊਬਰ" ਬਣ ਗਈ ਹੈ ਜਿਸਦਾ ਔਸਤ ਸਮਾਂ 4.5 ਸਕਿੰਟ ਤੋਂ ਘੱਟ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲਿਯਾਨ ਲਾਲ ਰੰਗ ਦਾ ਹੇਅਰਬੋ ਲਗਾ ਕੇ ਰੂਬਿਕਸ ਕਿਊਬ ਨੂੰ ਤੇਜ਼ੀ ਨਾਲ ਘੁੰਮਾਉਂਦੀ ਹੈ। ਕਿਊਬ ਪੂਰਾ ਹੁੰਦੇ ਹੀ ਉਹ ਉਸ ਨੂੰ ਟੇਬਲ 'ਤੇ ਰੱਖਦੀ ਹੈ, ਤਾੜੀਆਂ ਮਾਰਦੀ ਹੈ ਅਤੇ ਖੁਸ਼ੀ ਵਿਚ ਮੁੱਠੀ ਹਵਾ ਵਿਚ ਉਠਾਉਂਦੀ ਹੈ।
Six-year-old Lian Yunzhi broke the women's 3x3 Rubik's Cube world record twice in three days at WCA-certified events in China — averaging 4.52s, then 4.27s. First woman ever to average under 4.5 seconds. She's mastered 1,300+ algorithms, training 2-3 hours daily.#RubiksCube pic.twitter.com/0x45cfr7ph
— Xavier Mareca (@xavierdatatech) September 22, 2026
ਇਕ ਜਾਣਕਾਰੀ ਮੁਤਾਬਕ ਲਿਯਾਨ ਹੁਣ ਰੂਬਿਕਸ ਕਿਊਬ ਨੂੰ ਹੱਲ ਕਰਨ ਦੇ 1,300 ਤੋਂ ਜ਼ਿਆਦਾ ਐਲਗੋਰਿਦਮ ਸਿੱਖ ਚੁੱਕੀ ਹੈ। ਉਹ ਰੋਜ਼ਾਨਾ 2-3 ਘੰਟੇ ਇਸ ਦੀ ਪ੍ਰੈਕਟਿਸ ਕਰਦੀ ਹੈ। ਸਿਰਫ਼ 6 ਸਾਲ ਦੀ ਉਮਰ ਵਿਚ ਰੂਬਿਕਸ ਕਿਊਬ ਵਿਚ ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਲਿਯਾਨ ਦੀ ਕਹਾਣੀ ਸੋਸ਼ਲ ਮੀਡੀਆ ਅਤੇ ਚੀਨੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
