ਘਰੇਲੂ ਕਲੇਸ਼ ਕਾਰਨ ਔਰਤ ਨੇ ਬਿਸਤ-ਦੋਆਬ ਨਹਿਰ ’ਚ ਮਾਰੀ ਛਾਲ, ਇੰਝ ਬਚੀ ਜਾਨ
Monday, Sep 21, 2026 - 12:17 PM (IST)
ਕੋਟ ਫਤੂਹੀ (ਬਹਾਦਰ ਖਾਨ)-ਅੱਡਾ ਕੋਟ ਫਤੂਹੀ ਵਿਖੇ ਸਥਾਨਕ ਬਿਸਤ-ਦੋਆਬ ਨਹਿਰ ਦੇ ਮੁੱਖ ਪੁਲ ਤੋਂ ਥੋੜਾ ਅੱਗੇ ਟੇਬਲ ’ਤੇ ਬੈਠੀ ਇਕ ਔਰਤ ਨੇ ਅਚਾਨਕ ਨਹਿਰ ’ਚ ਛਾਲ ਮਾਰ ਦਿੱਤੀ। ਮੌਕੇ ’ਤੇ ਟੈਕਸੀ ਯੂਨੀਅਨ ਦੇ ਡਰਾਈਵਰਾਂ ਅਤੇ ਰਾਹਗੀਰਾਂ ਨੇ ਜੱਦੋ-ਜਹਿਦ ਨਾਲ ਔਰਤ ਨੂੰ ਬਾਹਰ ਕੱਢ ਕੇ ਬਚਾਇਆ।
ਮਿਲੀ ਜਾਣਕਾਰੀ ਮੁਤਾਬਕ ਨਜ਼ਦੀਕੀ ਪਿੰਡ ਪਾਲਦੀ ਰਹਿਣ ਵਾਲੀ ਪਰਮਜੀਤ ਕੌਰ ਨਹਿਰ ਕਿਨਾਰੇ ਰੇਹੜੀ ਵਾਲਿਆ ਦੇ ਬੈਂਚ ਉੱਪਰ ਬੈਠੀ ਸੀ। ਇਸ ਦੌਰਾਨ ਉਸ ਨੇ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਮੌਕੇ ਡਰਾਈਵਰ ਯੂਨੀਅਨ ਦੇ ਵੀਰਾਂ ਅਤੇ ਰਾਹਗੀਰਾਂ ਨੇ ਰੋਲਾਂ ਪਾ ਕੇ ਇਕੱਠੇ ਹੋ ਕੇ ਉਕਤ ਨੂੰ ਸਹੀ ਸਲਾਮਤ ਨਹਿਰ ’ਚੋਂ ਬਾਹਰ ਕੱਢਿਆ।

ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸਖ਼ਤ ਪ੍ਰਬੰਧ,1000 ਪੁਲਸ ਮੁਲਾਜ਼ਮ ਸੰਭਾਲਣਗੇ ਸੁਰੱਖਿਆ ਦੀ ਕਮਾਨ
ਜਾਣਕਾਰੀ ਮੁਤਾਬਕ ਔਰਤ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਸੀ, ਇਹ ਆਪਣੇ ਪਰਿਵਾਰ ਵੱਲੋਂ ਉਸ ਦੀ ਮਾਰ ਕੁਟਾਈ ਕਰਨ ਅਤੇ ਗੁਆਂਢੀਆ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਵਾਰ-ਵਾਰ ਬੋਲ ਰਹੀ ਸੀ। ਸਥਾਨਕ ਪੁਲਸ ਚੌਕੀ ਕੋਟ ਫਤੂਹੀ ਦੇ ਏ. ਐੱਸ. ਆਈ ਬਲਵੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਸਮਝਾ ਕੇ ਪੁਲਸ ਚੌਕੀ ਵਿਖੇ ਲੈ ਗਏ, ਜਿੱਥੇ ਇਸ ਦੇ ਪਤੀ ਅਤੇ ਬੇਟੇ ਨੂੰ ਬੁਲਾ ਕੇ ਇਸ ਨਾਲ ਗੱਲਬਾਤ ਕਰਵਾ ਕੇ ਰਾਜ਼ੀਨਾਮਾ ਕਰਵਾ ਕੇ ਘਰ ਭੇਜ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
