ਜ਼ਮੀਨੀ ਵਿਵਾਦ ''ਚ ਵਿਅਕਤੀ ਨੇ ਮਾਂ ਤੇ ਭੈਣ ਦਾ ਕੁਹਾੜੀ ਮਾਰ ਕੇ ਕੀਤਾ ਕਤਲ

Saturday, Sep 19, 2026 - 01:28 AM (IST)

ਜ਼ਮੀਨੀ ਵਿਵਾਦ ''ਚ ਵਿਅਕਤੀ ਨੇ ਮਾਂ ਤੇ ਭੈਣ ਦਾ ਕੁਹਾੜੀ ਮਾਰ ਕੇ ਕੀਤਾ ਕਤਲ

ਜੌਨਪੁਰ : ਜੌਨਪੁਰ ਜ਼ਿਲ੍ਹੇ ਦੇ ਰਾਮਪੁਰ ਥਾਣਾ ਖੇਤਰ ਦੇ ਸੈਦਾਪੁਰ ਪਿੰਡ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ 36 ਸਾਲਾ ਭੂਪੇਂਦਰ ਪਟੇਲ ਨਾਮ ਦੇ ਵਿਅਕਤੀ ਨੇ ਆਪਣੀ 70 ਸਾਲਾ ਮਾਂ ਸ਼ੀਤਲਾ ਦੇਵੀ ਅਤੇ 45 ਸਾਲਾ ਭੈਣ ਗੌਰਾ ਦੇਵੀ ਦਾ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਇਹ ਦਰਦਨਾਕ ਘਟਨਾ ਸ਼ੁੱਕਰਵਾਰ ਦੁਪਹਿਰ ਲਗਭਗ 3 ਵਜੇ ਵਾਪਰੀ।

ਮਿਲੀ ਜਾਣਕਾਰੀ ਅਨੁਸਾਰ, ਭੂਪੇਂਦਰ ਪਟੇਲ ਅਤੇ ਉਸ ਦੀ ਭੈਣ ਗੌਰਾ ਦੇਵੀ ਵਿਚਕਾਰ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਗੌਰਾ ਦੇਵੀ ਖੇਤ ਵਿੱਚੋਂ ਉੜਦ ਦੀ ਫ਼ਸਲ ਲਿਆਉਣ ਲਈ ਠੇਲਾ (ਗਾੜੀ) ਲੈ ਕੇ ਜਾਣ ਦੀ ਗੱਲ ਕਰ ਰਹੀ ਸੀ, ਤਾਂ ਉਸ ਦੀ ਭੂਪੇਂਦਰ ਨਾਲ ਬਹਿਸ ਸ਼ੁਰੂ ਹੋ ਗਈ। 

ਬਹਿਸ ਦੌਰਾਨ ਮੁਲਜ਼ਮ ਨੇ ਗੌਰਾ ਦੇਵੀ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਜਦੋਂ ਉਸ ਦੀ ਮਾਂ ਸ਼ੀਤਲਾ ਦੇਵੀ ਵਿਚ-ਬਚਾਅ ਲਈ ਅੱਗੇ ਆਈ, ਤਾਂ ਮੁਲਜ਼ਮ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵਾਂ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਨੇਵੜ੍ਹੀਆ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਪੀ. (ਦਿਹਾਤੀ) ਆਤਿਸ਼ ਕੁਮਾਰ ਸਿੰਘ, ਸੀ.ਓ. ਮਛਲੀਸ਼ਹਿਰ ਪਰਮਾਨੰਦ ਕੁਸ਼ਵਾਹਾ ਅਤੇ ਸੀ.ਓ. ਮੜੀਯਾਹੂੰ ਵਿਜੇ ਚੌਧਰੀ ਸਮੇਤ ਸੀਨੀਅਰ ਪੁਲਸ ਅਧਿਕਾਰੀ ਪੁਲਸ ਬਲ ਨਾਲ ਮੌਕੇ 'ਤੇ ਪਹੁੰਚੇ। ਅਧਿਕਾਰੀਆਂ ਨੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਕਰਕੇ ਜਾਣਕਾਰੀ ਇਕੱਠੀ ਕੀਤੀ।

ਐੱਸ.ਪੀ. (ਦਿਹਾਤੀ) ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਾਰਦਾਤ ਜ਼ਮੀਨੀ ਵਿਵਾਦ ਨਾਲ ਜੁੜੀ ਹੋਈ ਹੈ। ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Inder Prajapati

Content Editor

Related News