ਜੂਏ ਤੇ ਸੱਟੇਬਾਜ਼ੀ ਮਾਮਲੇ ''ਚ ਫਸਿਆ ਧਾਕੜ ਕ੍ਰਿਕਟਰ ! NCCIA ਨੇ ਜਾਰੀ ਕਰ ''ਤਾ ਨੋਟਿਸ

Thursday, Sep 17, 2026 - 06:59 PM (IST)

ਜੂਏ ਤੇ ਸੱਟੇਬਾਜ਼ੀ ਮਾਮਲੇ ''ਚ ਫਸਿਆ ਧਾਕੜ ਕ੍ਰਿਕਟਰ ! NCCIA ਨੇ ਜਾਰੀ ਕਰ ''ਤਾ ਨੋਟਿਸ

ਸਪੋਰਟਸ ਡੈਸਕ : ਪਕਿਸਤਾਨੀ ਕ੍ਰਿਕਟ ਟੀਮ ਦੇ ਅਨੁਭਵੀ ਵਿਕਟਕੀਪਰ-ਬੱਲੇਬਾਜ਼ ਅਤੇ ਸਾਬਕਾ ਕਪਤਾਨ ਮੁਹੰਮਦ ਰਿਜ਼ਵਾਨ ਕ੍ਰਿਕਟ ਵਿੱਚ ਸੱਟੇਬਾਜ਼ੀ ਤੇ ਜੂਏ ਨਾਲ ਜੁੜੇ ਇੱਕ ਮਾਮਲੇ ਵਿੱਚ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਪਾਕਿਸਤਾਨ ਦੀ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (NCCIA) ਨੇ ਰਿਜ਼ਵਾਨ 'ਤੇ ਸੱਟੇਬਾਜ਼ੀ ਅਤੇ ਜੂਏ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਏਜੰਸੀ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। 
ਰਿਜ਼ਵਾਨ ਨੇ NCCIA ਦੇ ਇਸ ਨੋਟਿਸ ਨੂੰ ਰੱਦ ਕਰਵਾਉਣ ਲਈ ਲਾਹੌਰ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਹਾਲਾਂਕਿ, ਵੀਰਵਾਰ 17 ਸਤੰਬਰ ਨੂੰ ਹਾਈ ਕੋਰਟ ਨੇ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਅਤੇ ਏਜੰਸੀ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ। ਅਦਾਲਤ ਦੇ ਇਸ ਫੈਸਲੇ ਨਾਲ ਰਿਜ਼ਵਾਨ ਦੀਆਂ ਮੁਸ਼ਕਲਾਂ ਕਾਫੀ ਵਧ ਗਈਆਂ ਹਨ, ਕਿਉਂਕਿ ਹੁਣ ਉਨ੍ਹਾਂ ਨੂੰ ਏਜੰਸੀ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। 

ਇਹ ਮਾਮਲਾ ਇੰਗਲੈਂਡ ਦੌਰੇ ਦੌਰਾਨ ਲਾਰਡਜ਼ ਟੈਸਟ ਮੈਚ ਵਿੱਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਸ਼ੁਰੂ ਹੋਇਆ ਸੀ। ਟੈਸਟ ਸੀਰੀਜ਼ ਦੇ ਵਿਚਕਾਰ ਹੀ ਰਿਜ਼ਵਾਨ ਨੂੰ ਟੀਮ ਵਿੱਚੋਂ ਬਾਹਰ ਕਰਕੇ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਸੀ। ਮੈਚ ਤੋਂ ਬਾਅਦ ਜਦੋਂ ਟੀਮ ਹੋਟਲ ਪਹੁੰਚੀ, ਤਾਂ ਰਿਜ਼ਵਾਨ ਅਤੇ ਇਮਾਮ-ਉਲ-ਹੱਕ ਦੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਦਾ ਡਾਟਾ ਟ੍ਰਾਂਸਫਰ ਕਰ ਲਿਆ ਗਿਆ ਸੀ। ਰਿਜ਼ਵਾਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਏਜੰਸੀ ਨੇ ਅਜੇ ਤੱਕ ਉਨ੍ਹਾਂ ਦਾ ਫੋਨ ਵਾਪਸ ਨਹੀਂ ਕੀਤਾ ਹੈ।  NCCIA ਦੀ ਜਾਂਚ ਅਤੇ ਆਉਣ ਵਾਲੀ ਰਿਪੋਰਟ ਦੇ ਆਧਾਰ 'ਤੇ ਹੀ ਪਾਕਿਸਤਾਨ ਕ੍ਰਿਕਟ ਬੋਰਡ (PCB) ਅੱਗੇ ਦੀ ਕਾਰਵਾਈ ਤੈਅ ਕਰੇਗਾ। ਜੇਕਰ ਜਾਂਚ ਵਿੱਚ ਇਹ ਦੋਸ਼ ਸੱਚ ਸਾਬਤ ਹੁੰਦੇ ਹਨ, ਤਾਂ ਇਹ ਰਿਜ਼ਵਾਨ ਦੇ ਕ੍ਰਿਕਟ ਕਰੀਅਰ ਦਾ ਅੰਤ ਵੀ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170

 


author

Shubam Kumar

Content Editor

Related News