ਪਤੀ ਨੇ ਸੁੱਤੀ ਪਈ ਪਤਨੀ ਦਾ ਵੱਢ''ਤਾ ਗਲ਼ਾ ! ਕਤਲ ਕਰ ਆਪੇ ਪਹੁੰਚ ਗਿਆ ਥਾਣੇ

Wednesday, Sep 16, 2026 - 12:36 PM (IST)

ਪਤੀ ਨੇ ਸੁੱਤੀ ਪਈ ਪਤਨੀ ਦਾ ਵੱਢ''ਤਾ ਗਲ਼ਾ ! ਕਤਲ ਕਰ ਆਪੇ ਪਹੁੰਚ ਗਿਆ ਥਾਣੇ

ਹਰਦੋਈ (ਏਜੰਸੀ)- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਕੋਤਵਾਲੀ ਸ਼ਹਿਰ ਖੇਤਰ ਦੇ ਇਸਲਾਮਨਗਰ ਟਿਲੀਆ ਮੁਹੱਲੇ 'ਚ ਬੁੱਧਵਾਰ ਮੱਧ ਰਾਤ ਤੋਂ ਬਾਅਦ ਪਤੀ ਨੇ ਸੌਂ ਰਹੀ ਪਤਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਸ ਅਨੁਸਾਰ, ਵਾਰਦਾਤ ਇੰਨੀ ਬੇਰਹਿਮੀ ਨਾਲ ਕੀਤੀ ਗਈ ਕਿ ਔਰਤ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਮ੍ਰਿਤਕਾ ਦੀ ਪਛਾਣ 30 ਸਾਲਾ ਨਗਮਾ ਪਤਨੀ ਪਰਵੇਜ਼ ਵਜੋਂ ਹੋਈ ਹੈ। ਨਗਮ ਅਤੇ ਪਰਵੇਜ਼ ਕਰੀਬ ਡੇਢ ਮਹੀਨੇ ਤੋਂ ਮਹਿਤਾਬ ਦੇ ਮਕਾਨ 'ਚ ਕਿਰਾਏ 'ਤੇ ਰਹਿ ਰਹੇ ਸਨ। ਦੋਵੇਂ ਮੂਲ ਰੂਪ ਨਾਲ ਵੇਟਗੰਜ ਮੁਹੱਲੇ ਦੇ ਰਹਿਣ ਵਾਲੇ ਦੱਸੇ ਗਏ ਹਨ। ਪਰਵੇਜ਼ ਟੈਕਸੀ ਸਟੈਂਡ 'ਤੇ ਚਾਰ ਪਹੀਆ ਵਾਹਨ ਚਲਾਉਂਦਾ ਹੈ।

ਪੁਲਸ ਅਨੁਸਾਰ, ਉਸ ਨੂੰ ਸ਼ੱਕ ਸੀ ਕਿ ਨਗਮਾ ਦੇ ਕਿਸੇ ਦੂਜੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹਨ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਹਮੇਸ਼ਾ ਵਿਵਾਦ ਹੁੰਦਾ ਸੀ। ਪੁਲਸ ਨੇ ਦੱਸਿਆ ਕਿ ਮੱਧ ਰਾਤ ਕਰੀਬ 1.30 ਵਜੇ ਨਗਮਾ ਘਰ ਦੇ ਅੰਦਰ ਸੌਂ ਰਹੀ ਸੀ। ਇਸ ਦੌਰਾਨ ਪਰਵੇਜ਼ ਉੱਠਿਆ ਅਤੇ ਚਾਕੂ ਨਾਲ ਉਸ ਦਾ ਗਲਾ ਵੱਢਾ ਦਿੱਤਾ। ਕਤਲ ਤੋਂ ਬਾਅਦ ਉਸ ਨੇ ਘਰ ਦਾ ਦਰਵਾਜ਼ਾ ਬੰਦ ਕੀਤਾ ਅਤੇ ਸਿੱਧੇ ਕੋਤਵਾਲੀ ਥਾਣੇ ਪਹੁੰਚ ਗਿਆ। ਥਾਣੇ ਪਹੁੰਚ ਕੇ ਪਰਵੇਜ਼ ਨੇ ਦੱਸਿਆ ਕਿ ਉਹ ਆਪਣੀ ਪਤਨੀ ਦਾ ਕਤਲ ਕਰ ਕੇ ਆਇਆ ਹੈ। ਇਹ ਸੁਣ ਕੇ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਤਾਂ ਨਗਮ ਦੀ ਲਾਸ਼ ਪਈ ਸੀ ਅਤੇ ਸਿਰ ਧੜ ਤੋਂ ਵੱਖ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੋਸ਼ੀ ਪਤੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਕਿ ਪਰਵੇਜ਼ ਦਾ ਆਪਣੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ। ਪਰਿਵਾਰਕ ਵੰਡ ਤੋਂ ਬਾਅਦ ਉਸ ਨੇ ਆਪਣਾ ਮਕਾਨ ਵੇਚ ਦਿੱਤਾ ਸੀ ਅਤੇ ਇਸ ਤੋਂ ਬਾਅਦ ਪਤਨੀ ਨਾਲ ਇਸਲਾਮਨਗਰ ਟਿਲੀਆ ਮੁਹੱਲੇ 'ਚ ਕਿਰਾਏ ਦੇ ਮਕਾਨ 'ਚ ਰਹਿਣ ਲੱਗਾ ਸੀ। ਦੋਵਾਂ ਦਾ ਵਿਆਹ ਕਰੀਬ 12 ਸਾਲ ਪਹਿਲਾਂ ਹੋਇਆ ਸੀ। ਪੁਲਸ ਅਨੁਸਾਰ ਪਰਵੇਜ਼ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹੈ। ਪਤਨੀ ਦੇ ਕਿਸੇ ਨਾਲ ਫੋਨ 'ਤੇ ਗੱਲ ਕਰਨ ਨੂੰ ਲੈ ਕੇ ਪਤੀ ਦੇ ਸ਼ੱਕ ਅਤੇ ਦੋਵਾਂ ਵਿਚਾਲੇ ਚੱਲ ਰਹੇ ਵਿਵਾਦ ਸਮੇਤ ਪੂਰੇ ਮਾਮਲੇ ਦੀ ਜਾਂਚ ਪੁਲਸ ਕਰ ਰਹੀ ਹੈ। ਪੁਲਸ ਨੇ ਮ੍ਰਿਤਕਾ ਦੀ ਭੈਣ ਸ਼ੱਬੋ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਪਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਪਤੀ ਤੋਂ ਪੁੱਛ-ਗਿੱਛ ਕਰ ਕੇ ਵਾਰਦਾਤ ਨਾਲ ਜੁੜੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਅਤੇ ਕਾਰਵਾਈ 'ਚ ਜੁਟ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News