ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ ਰਸਮਾਂ

Friday, Sep 18, 2026 - 12:48 PM (IST)

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ ਰਸਮਾਂ

ਨੈਸ਼ਨਲ ਡੈਸਕ : ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਕੇਨਗਰ ਬਲਾਕ ਦੇ ਛਪੇ ਪਿੰਡ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਲੋਕਾਂ ਦੇ ਹੋਸ਼ ਉੱਡ ਗਏ। ਉਕਤ ਪਿੰਡ ਰਹਿਣ ਵਾਲੇ ਇਕ ਪਿਤਾ ਦੀ ਧੀ ਨੇ ਕਿਸੇ ਦੂਜੀ ਜਾਤ ਵਾਲੇ ਮੁੰਡੇ ਨਾਲ ਵਿਆਹ ਕਰਵਾ ਲਿਆ। ਇਸ ਅੰਤਰਜਾਤੀ ਵਿਆਹ ਤੋਂ ਨਾਰਾਜ਼ ਹੋ ਕੇ ਪਿਤਾ ਨੇ ਆਪਣੀ ਜ਼ਿੰਦਾ ਧੀ ਦਾ ਪੁਤਲਾ ਬਣਾਇਆ ਅਤੇ ਉਸਦਾ ਪੂਰੇ ਰੀਤੀ-ਰਸਮਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ। ਪਿਤਾ ਵਲੋਂ ਕੀਤੇ ਗਏ ਸਸਕਾਰ ਨੂੰ ਦੇਖ ਲੋਕਾਂ ਦੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ 'ਤੇ ਚਲਾ 'ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ

ਮਿਲੀ ਜਾਣਕਾਰੀ ਰੀਆ ਕੁਮਾਰੀ ਨਾਮ ਦੀ ਇੱਕ ਕੁੜੀ ਨੇ ਆਪਣੀ ਮਰਜ਼ੀ ਨਾਲ ਦੂਜੀ ਜਾਤੀ ਦੇ ਇੱਕ ਵਿਅਕਤੀ ਮਿਲਨ ਪਾਸਵਾਨ ਨਾਲ ਕੋਰਟ ਮੈਰਿਜ ਕਰਵਾ ਲਈ ਸੀ। ਜਿਸ ਬਾਰੇ ਉਸ ਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ। ਪਤਾ ਲੱਗਾ ਹੈ ਕਿ ਮਨੋਜ ਗੋਸਵਾਮੀ ਦੀ ਧੀ ਰੀਆ 8 ਸਤੰਬਰ ਨੂੰ ਕਿਸੇ ਹੋਰ ਜਾਤੀ ਦੇ ਮੁੰਡੇ ਨਾਲ ਘਰੋਂ ਭੱਜ ਗਈ ਸੀ। ਅਗਵਾ ਹੋਣ ਦੇ ਡਰ ਤੋਂ ਪਿਤਾ ਨੇ ਮਰੰਗਾ ਪੁਲਸ ਸਟੇਸ਼ਨ ਵਿੱਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਅਤੇ ਉਸ ਦੀ ਭਾਲ ਕਰਨ ਲਈ ਥਾਣੇ ਦੇ ਚੱਕਰ ਲਗਾਉਣ ਲੱਗਾ। ਧੀ ਨੇ ਜਦੋਂ ਦੂਜੀ ਜਾਤੀ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ, ਦੇ ਬਾਰੇ ਉਸ ਦੇ ਪਿਤਾ ਮਨੋਜ ਗੋਸਵਾਮੀ ਅਤੇ ਉਸਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਵਿਚ ਆ ਗਏ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਏ.ਐੱਸ.ਆਈ. ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਧੀ ਵਲੋਂ ਮੁੰਡੇ ਨਾਲ ਰਹਿਣ ਦੇ ਲਏ ਗਏ ਫੈਸਲੇ ਤੋਂ ਬਾਅਦ ਪਿਤਾ ਹੋਰ ਨਾਰਾਜ਼ ਹੋ ਗਏ। ਪਿਤਾ ਦੇ ਕਹਿਣ 'ਤੇ ਪਰਿਵਾਰ ਵਾਲਿਆਂ ਨੇ ਕੁੜੀ ਨਾਲ ਸਾਰੇ ਰਿਸ਼ਤੇ ਤੋੜਨ ਦਾ ਫੈਸਲਾ ਲਿਆ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿਚੋਂ ਬਾਹਰ ਕੱਢਣ ਦੀ ਗੱਲ ਕਹੀ। ਗੁੱਸੇ ਵਿਚ ਪਿਓ ਨੇ ਖੁਦ ਆਪਣੇ ਹੱਥਾਂ ਨਾਲ ਉਸ ਦਾ ਇਕ ਪੁਤਲਾ ਤਿਆਰ ਕੀਤਾ ਅਤੇ ਉਸ ਦੀ ਅਰਥੀ ਸਜਾਈ। ਇਸ ਤੋਂ ਬਾਅਦ ਪੂਰੇ ਪਿੰਡ ਨਾਲ ਮਿਲ ਕੇ ਉਸ ਦੀ ਸ਼ਵਯਾਤਰਾ ਕੱਢੀ ਅਤੇ ਸ਼ਮਸ਼ਾਨਘਾਟ ਤੱਕ ਗਏ। ਉਥੇ ਜਾ ਕੇ ਪਿਓ ਨੇ ਉਸ ਦੀ ਅਰਥੀ ਨੂੰ ਅਗਨੀ ਭੇਟ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਮੌਜੂਦ ਹੋਏ। ਇਸ ਨਾਲ ਇਕ ਜਿਊਂਦੀ ਧੀ ਦਾ ਪਿਓ ਵਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News